ਯੂਜ਼ਰ ਨੇ PM Modi ਨੂੰ ਕਿਹਾ ਤੁਹਾਡਾ ਮੀਮ ਬਣ ਰਿਹਾ ਹੈ, ਮੋਦੀ ਨੇ ਦਿੱਤਾ ਇਹ ਜਵਾਬ...
Published : Dec 26, 2019, 3:18 pm IST
Updated : Dec 26, 2019, 3:29 pm IST
SHARE ARTICLE
Photo
Photo

ਅੱਜ ਸਾਲ ਦਾ ਲੱਗਿਆ ਸੀ ਆਖਰੀ ਸੂਰਜ ਗ੍ਰਹਿਣ

ਨਵੀਂ ਦਿੱਲੀ : ਵੀਰਵਾਰ ਨੂੰ ਦੇਸ਼ ਭਰ ਵਿਚ ਲੋਕ ਸੂਰਜ ਗ੍ਰਹਿਣ ਵੇਖ ਰਹੇ ਸਨ। ਇਸੇ ਦੌਰਾਨ ਪ੍ਰਧਾਨਮੰਤਰੀ ਮੋਦੀ ਨੇ ਵੀ ਸੂਰਜਗ੍ਰਹਿਣ ਦਾ ਆਨੰਦ ਲੈਂਦੇ ਹੋਏ ਕੁੱਝ ਫੋਟੋਆ ਸ਼ੇਅਰ ਕੀਤੀਆਂ। ਇਸ ਵਿਚ ਇਕ ਫੋਟੋ ‘ਤੇ ਕਿਸੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਤੁਹਾਡੀ ਇਸ ਫੋਟੋ ਦਾ ਮੀਮ ਬਣ ਰਿਹਾ ਹੈ। ਜਵਾਬ ਵਿਚ ਪੀਐਮ ਮੋਦੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸੁਆਗਤ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਜਵਾਬ ਨੂੰ ਲੋਕ ਖੂਬ ਸ਼ੇਅਰ ਕਰ ਰਹੇ ਹਨ।

 


 

ਦਰਅਸਲ ਪ੍ਰਧਾਨਮੰਤਰੀ ਮੋਦੀ ਨੇ ਟੀਵਟ ਕਰਦੇ ਹੋਏ 4 ਫੋਟੋਆ ਸ਼ੇਅਰ ਕੀਤੀਆਂ ਸਨ। ਇੱਥੇ ਉਹ ਕੁੱਝ ਮਾਹਰਾ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ‘’ਬਹੁਤ ਸਾਰੇ ਭਾਰਤੀਆਂ ਦੀ ਤਰ੍ਹਾਂ ਮੈ ਵੀ ਸੂਰਜ ਗ੍ਰਹਿਣ ਨੂੰ ਲੈ ਕੇ ਉਤਸ਼ਾਹਿਤ ਸੀ। ਬਦਕਿਸਮਤੀ ਨਾਲ ਬੱਦਲਾਂ ਦੇ ਕਾਰਨ ਮੈ ਵੀ ਸੂਰਜ ਗ੍ਰਹਿਣ ਨਹੀਂ ਦੇਖ ਸਕਿਆ ਪਰ ਕੋਝੀਕੋਡ ਵਿਚ ਸੂਰਜ ਗ੍ਰਹਿਣ ਦੀ ਝਲਕ ਦਿਖੀ। ਮਾਹਰਾ ਨਾਲ ਗੱਲਬਾਤ ਕਰ ਇਸ ਵਿਸ਼ੇ ‘ਤੇ ਮੈ ਗਿਆਨਵਾਨ ਵੀ ਹੋਇਆ''। ਇਸੇ ਦੌਰਾਨ ਕਿਸੇ ਯੂਜ਼ਰ ਨੇ ਟਵੀਟ ਕਰਦੇ ਹੋਏ ਲਿਖਿਆ ਤੁਹਾਡਾ ਮੀਮ ਬਣ ਰਿਹਾ ਹੈ ਇਸ ਤੇ ਪ੍ਰਧਾਨਮੰਤਰੀ ਮੋਦੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ‘’ਤੁਹਾਡਾ ਸੁਆਗਤ ਹੈ ਇੰਨਜਵਾਏ ਕਰੋ’’।

TweetTweet

ਇਸ ਤੋਂ ਬਾਅਦ ਤਾਂ ਯੂਜ਼ਰ ਪ੍ਰਧਾਨ ਮੰਤਰੀ ਦੀ ਐਨਕ ਦੀ ਕੀਮਤ ਵੀ ਦੱਸਣ ਲੱਗੇ ਪਏ। ਇਕ ਯੂਜ਼ਰ ਨੇ ਇਸ ਨੂੰ ਜਰਮਨੀ ਦੀ ਐਨਕ ਦੱਸਿਆ ਅਤੇ ਕੀਮਤ ਦੀ ਪੂਰੀ ਡਿਟੇਲ ਵੀ ਪੇਸ਼ ਕਰ ਦਿੱਤੀ। ਇਕ ਦੂਜੇ ਯੂਜ਼ਰ ਨੇ ਤਾਂ ਮੋਦੀ ਦੀ ਇਸ ਐਨਕ ਦੀ ਕੀਮਤ ਡੇਢ ਲੱਖ ਦੱਸ ਦਿੱਤੀ। ਪ੍ਰਧਾਨਮੰਤਰੀ ਮੋਦੀ ਦੀ ਤਸਵੀਰ ਸੋਸ਼ਲ ਮੀਡੀਆ‘ਤੇ ਖੂਬ ਵਾਇਰਲ ਹੋ ਰਹੀ ਹੈ ਲੋਕ ਮੋਦੀ ਦੀ ਐਨਕ ਵਾਲੀ ਤਸਵੀਰ ‘ਤੇ ਤਰ੍ਹਾਂ-ਤਰ੍ਹਾਂ ਦੇ ਕੈਪਸ਼ਨ ਲਿਖ ਰਹੇ ਹਨ।

TweetTweet

ਦੱਸ ਦਈਏ ਕਿ ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਿਆ ਸੀ। ਕੁੱਲ ਸਾਢੇ ਤਿੰਨ ਘੰਟੇ ਲੱਗਣ ਵਾਲੇ ਇਸ ਸੂਰਜ ਗ੍ਰਹਿਣ ਦੀ ਸ਼ੁਰੂਆਤ ਸਵੇਰੇ 8 ਵੱਜ ਕੇ 4 ਮਿੰਟ 'ਤੇ ਹੋਈ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement