
ਪਿਛਲੇ ਸਾਲ ਜੂਨ ਵਿਚ ਪੂਰਬੀ ਲਦਾਖ ਵਿਚ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਬਹਾਦਰੀ...
ਨਵੀਂ ਦਿੱਲੀ: ਪਿਛਲੇ ਸਾਲ ਜੂਨ ਵਿਚ ਪੂਰਬੀ ਲਦਾਖ ਵਿਚ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਦੇ ਨਾਮ ਗਣਤੰਤਰ ਦਿਵਸ ਤੋਂ ਪਹਿਲਾਂ ਨੈਸ਼ਨਲ ਵਾਰ ਮੈਮੋਰੀਅਲ ਵਿਚ ਲਿਖੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਗਲਵਾਨ ਘਾਟੀ ਵਿਚ 16ਵੀਂ ਬਿਹਾਰ ਰੈਜ਼ੀਮੈਂਟ ਦੇ ਕਮਾਂਡਿੰਗ ਅਧਿਕਾਰੀ ਸੰਤੋਸ਼ ਬਾਬੂ ਸਮੇਤ 20 ਭਾਰਤੀ ਫ਼ੌਜੀਆਂ 15 ਜੂਨ ਨੂੰ ਚੀਨੀ ਫ਼ੌਜੀਆਂ ਦੇ ਨਾਲ ਝੜਪ ਵਿਚ ਸ਼ਹੀਦ ਹੋ ਗਏ ਸਨ।
Galwan valley
ਦੋਨਾਂ ਦੇਸ਼ਾਂ ਦੀ ਫ਼ੌਜ ਵਿਚਕਾਰ ਦਹਾਕਿਆਂ ਵਿਚ ਇਹ ਸਭਤੋਂ ਵੱਡੇ ਟਕਰਾਅ ਹੋਇਆ ਸੀ। ਚੀਨ ਨੇ ਝੜਪ ਵਿਚ ਮਾਰੇ ਗਏ ਜ਼ਖਮੀ ਹੋਏ ਅਪਣੇ ਫ਼ੌਜੀਆਂ ਦੀ ਗਿਣਤੀ ਦੇ ਬਾਰੇ ਖੁਲਾਸਾ ਨਹੀਂ ਕੀਤਾ ਪਰ ਅਧਿਕਾਰਕ ਤੌਰ ‘ਤੇ ਮੰਨਿਆ ਸੀ ਕਿ ਉਨ੍ਹਾਂ ਦੇ ਫ਼ੌਜੀ ਵੀ ਮਾਰੇ ਗਏ ਹਨ। ਅਮਰੀਕੀ ਖ਼ੁਫ਼ੀਆ ਰਿਪੋਰਟ ਮੁਤਾਬਿਕ ਚੀਨੀ ਫ਼ੌਜ ਦੇ 35 ਫ਼ੌਜੀ ਮਾਰੇ ਗਏ ਸਨ।
Galwan Valley
ਗਲਵਾਨ ਘਾਟੀ ਵਿਚ ਝੜਪ ਤੋਂ ਬਾਅਦ ਪੂਰਬੀ ਲਦਾਖ ਵਿਚ ਸਰਹੱਦ ਉਤੇ ਤਣਾਅ ਹੋਰ ਵਧ ਗਿਆ ਜਿਸਤੋਂ ਬਾਅਦ ਦੋਨਾਂ ਸੈਨਾਵਾਂ ਨੇ ਟਕਰਾਅ ਵਾਲੇ ਕਈਂ ਸਥਾਨਾਂ ਉਤੇ ਅਪਣੇ-ਅਪਣੇ ਫ਼ੌਜੀਆਂ ਅਤੇ ਭਾਰੀ ਹਥਿਆਰਾਂ ਦੀ ਤੈਨਾਤੀ ਕਰ ਦਿੱਤੀ। ਇਕ ਸੂਤਰ ਨੇ ਦੱਸਿਆ ਕਿ ਗਲਵਾਨ ਘਾਟੀ ਦੇ ਨਾਇਕਾਂ ਦੇ ਨਾਮ ਨੈਸ਼ਨਲ ਵਾਰ ਮੈਮੋਰੀਅਲ ਵਿਚ ਲਿਖੇ ਗਏ ਹਨ।
Indian Army
ਇਨ੍ਹਾਂ ਵਿਚੋਂ ਕੁਝ ਫ਼ੌਜੀਆਂ ਨੂੰ ਗਣਤੰਤਰ ਦਿਵਸ ਉਤੇ ਵੀਰਤਾ ਐਵਾਰਡ ਨਾਲ ਸਨਮਾਨਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਚੀਨੀ ਸੈਨਿਕਾਂ ਨੇ ਝੜਪ ਦੇ ਦੌਰਾਨ ਪੱਥਰਾਂ, ਮੇਖਾਂ ਗੱਡੇ ਡੰਡੇ, ਲੋਹੇ ਦੀਆਂ ਰਾੜਾਂ ਨਾਲ ਭਾਰਤੀ ਸੈਨਿਕਾਂ ਉਤੇ ਹਮਲਾ ਕੀਤਾ ਸੀ। ਇਹ ਝੜਪ ਉਸ ਵਕਤ ਹੋਈ ਸੀ ਜਦੋਂ ਗਲਵਾਨ ਗਾਟੀ ਵਿਚ ਗਸ਼ਤ ਸਥਾਨ 14 ਕੇ ਨੇੜੇ ਚੀਨ ਵੱਲੋਂ ਨਿਗਰਾਨੀ ਚੌਕੀ ਬਣਾਏ ਜਾਣ ਦਾ ਭਾਰਤੀ ਫ਼ੌਜ ਨੇ ਵਿਰੋਧ ਕੀਤਾ।