
ਭਾਰਤ ਅਤੇ ਚੀਨ ਦੇ ਵਿਚਕਾਰ ਸਰਹੱਦੀ ਤਣਾਅ ਨੂੰ ਲੈ ਅੱਜ ਸੈਨਾ ਦਿਵਸ...
ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਵਿਚਕਾਰ ਸਰਹੱਦੀ ਤਣਾਅ ਨੂੰ ਲੈ ਅੱਜ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਦਿਗਜ਼ਾਂ ਨੇ ਇਸ ਮੌਕੇ ਦੇਸ਼ ਦੇ ਜਵਾਨਾਂ ਦੀ ਵੀਰਤਾ ਨੂੰ ਸਲਾਮ ਕੀਤਾ। ਸੈਨਾ ਦਿਵਸ ਮੌਕੇ ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਚੀਨ ਨੂੰ ਦੋ ਟੁੱਕ ਜਵਾਬ ਵਿਚ ਦਿੱਤਾ ਕਿ ਕਿਸੇ ਨੂੰ ਵੀ ਭਾਰਤ ਦੇ ਸਬਰ ਦਾ ਇਮਤਿਹਾਨ ਲੈਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ।
Army Day: Indian Army
ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਲਵਾਨ ਘਾਟੀ ਵਿਚ ਜਾਨ ਗਵਾਉਣ ਵਾਲੇ ਜਵਾਨਾਂ ਦੇ ਬਲੀਦਾਨ ਨੂੰ ਵਿਅਰਥ ਨਹੀਂ ਦਿੱਤਾ ਜਾਣ ਦਿੱਤਾ ਜਾਵੇਗਾ। ਫ਼ੌਜ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਅਪਣੇ ਬਿਆਨ ਵਿਚ ਕਿਹਾ ਕਿ ਤੁਸੀਂ ਚੀਨ ਦੇ ਨਾਲ ਮੌਜੂਦਾ ਤਣਾਅ ਦੇ ਬਾਰੇ ਜਾਣਦੇ ਹੋ। ਸਰਹੱਦ ਉਤੇ ਇਕਤਰਫ਼ਾ ਤਰੀਕੇ ਨਾਲ ਜਥਾ ਸਥਿਤੀ ਬਦਲਣ ਦੀ ਸਾਜਿਸ਼ ਦਾ ਭਾਰਤ ਵੱਲੋਂ ਮੂੰਹਤੋੜ ਜਵਾਬ ਦਿੱਤਾ ਗਿਆ ਹੈ।
Army Day
ਉਨ੍ਹਾਂ ਨੇ ਕਿਹਾ, ਮੈਂ ਦੇਸ਼ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਗਲਵਾਨ ਘਾਟੀ ਵਿਚ ਅਪਣੀ ਜਾਨ ਗਵਾਉਣ ਵਾਲੇ ਫ਼ੌਜੀਆਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ। ਅਸੀਂ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਕਰਨ ਲਈ ਤਿਆਰ ਹਾਂ। ਕਿਸੇ ਨੂੰ ਭਾਰਤ ਦੇ ਸਬਰ ਦਾ ਇਮਤਿਹਾਨ ਲੈਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਥਲ ਸੈਨਾ ਮੁਖੀ ਨੇ ਪਾਕਿਸਤਾਨ ਦੇ ਨਾਲ ਅਤਿਵਾਦ ਉਤੇ ਕਿਹਾ ਕਿ ਗੁਆਂਢੀ ਦੇਸ਼ ਹੁਣ ਵੀ ਅਤਿਵਾਦੀ ਦੇ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ।
Army Day
ਦੁਸ਼ਮਨ ਨੂੰ ਮੂੰਹਤੜ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਅਤਿਵਾਦੀ ਰੋਧੀ ਅਭਿਆਨਾਂ ਵਿਚ ਅਸੀਂ 200 ਤੋਂ ਜ਼ਿਆਦਾ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆਂ ਹੈ। ਸਰਹੱਦ ਦੇ ਲਗਪਗ 300 ਤੋਂ 400 ਦੀ ਤਾਦਾਦ ਵਿਚ ਅਤਿਵਾਦੀ ਘੂਸਪੈਠ ਕਰਨ ਦੀ ਫਿਰਾਕ ਵਿਚ ਅਪਣੇ ਟਿਕਾਣਿਆਂ ‘ਚ ਮੌਜੂਦ ਹਨ। ਪਿਛਲੇ ਸਾਲ ਗੋਲੀਬਾਰੀ ਦੀਆਂ ਘਟਨਾਵਾਂ ਵਿਚ 44 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਜੋ ਪਾਕਿਸਤਾਨ ਦੀ ਮਨਸ਼ਾ ਨੂੰ ਉਜਾਗਰ ਕਰਦੀ ਹੈ।