
ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹੋਣੇ ਲਾਜ਼ਮੀ
ਅੰਮ੍ਰਿਤਸਰ: ਅਟਾਰੀ-ਵਾਹਗਾ ਬਾਰਡਰ 'ਤੇ ਰੀਟਰੀਟ ਸੈਰੇਮਨੀ ਦੇਖਣ ਦੇ ਸ਼ੌਕੀਨ ਲੋਕਾਂ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦਰਅਸਲ, ਸਰਹੱਦ 'ਤੇ ਰੀਟਰੀਟ ਸਮਾਰੋਹ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।
Retreat Ceremony
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਰੀਟਰੀਟ ਸੈਰੇਮਨੀ ਨੂੰ ਦੇਖਣ ਲਈ ਉਹੀ ਲੋਕ ਜਾ ਸਕਦੇ ਹਨ, ਜੋ ਕੋਰੋਨਾ ਦੇ ਦੋਵੇਂ ਖ਼ੁਰਾਕਾਂ ਲਗਵਾ ਚੁਕੇ ਹਨ। ਬੀ. ਐੱਸ. ਐਫ. ਸੁਰੱਖਿਆ ਕਰਮਚਾਰੀਆਂ ਵਲੋਂ ਸੈਲਾਨੀਆਂ ਨੂੰ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ।
Retreat Ceremony
ਇਸ ਤੋਂ ਇਲਾਵਾ ਹਰੇਕ ਵਿਅਕਤੀ ਦੀ ਥਰਮਲ ਸਕਰੀਨਿੰਗ (ਸਰੀਰ ਦਾ ਤਾਪਮਾਨ) ਵੀ ਚੈੱਕ ਕੀਤਾ ਜਾਏਗਾ ।ਜ਼ਿਕਰਯੋਗ ਹੈ ਕਿ 3 ਜਨਵਰੀ ਨੂੰ ਕੋਵਿਡ ਦੀ ਤੀਜੀ ਲਹਿਰ ਸ਼ੁਰੂ ਹੋਣ ਦੇ ਨਾਲ ਹੀ ਰੀਟਰੀਟ ਸੈਰੇਮਨੀ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ।