
ਮ੍ਰਿਤਕ ਬੱਚਾ ਬੀਜੇਪੀ ਆਗੂ ਦਾ ਸੀ ਭਤੀਜਾ
ਅੰਬਾਲਾ: ਹਰਿਆਣਾ ਦੇ ਅੰਬਾਲਾ ਵਿੱਚ ਇੱਕ ਕਾਰ ਹਾਦਸੇ ਵਿੱਚ 9 ਸਾਲਾ ਲੜਕੇ ਦੀ ਮੌਤ ਹੋ ਗਈ। ਇਹ ਹਾਦਸਾ ਅੰਬਾਲਾ-ਜਗਾਧਰੀ ਰੋਡ 'ਤੇ ਰਾਮਪੁਰ-ਸਰਸੇਦੀ ਮੋੜ ਨੇੜੇ ਵਾਪਰਿਆ। ਮ੍ਰਿਤਕ ਲੜਕੇ ਦੀ ਪਹਿਚਾਣ ਵੰਸ਼ (9) ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਬੈਂਚ ਮੁਲਾਜ਼ਮ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਵੰਸ਼ ਆਪਣੇ ਦੋਸਤ ਰਵੀ ਨਾਲ ਟਿਊਸ਼ਨ ਪੜ੍ਹਨ ਜਾ ਰਿਹਾ ਸੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਲੜਕਾ ਭਾਜਪਾ ਆਗੂ ਦਾ ਭਤੀਜਾ ਸੀ।
ਇਹ ਵੀ ਪੜ੍ਹੋ- UP 'ਚ ਭਿਆਨਕ ਹਾਦਸਾ, ਬੇਕਾਬੂ ਟਰਾਲੇ ਨੇ ਧੂਣੀ ਸੇਕ ਰਹੇ ਲੋਕਾਂ ਨੂੰ ਕੁਚਲਿਆ, 3 ਦੀ ਮੌਤ
ਦੂਜੇ ਪਾਸੇ ਸੂਚਨਾ ਮਿਲਦੇ ਹੀ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ਪੁੱਜੇ। ਇੱਥੇ ਭਾਜਪਾ ਆਗੂ ਫਕੀਰਚੰਦ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ। ਗ੍ਰਹਿ ਮੰਤਰੀ ਨੇ 9 ਸਾਲਾ ਵੰਸ਼ ਸੈਣੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।