ਤੇਲੰਗਾਨਾ ਐਕਸਪ੍ਰੈੱਸ 2 ਹਿੱਸਿਆਂ ’ਚ ਟੁੱਟੀ, ਵੱਡਾ ਹਾਦਸਾ ਹੋਣੋ ਟਲਿਆ 
Published : Jan 20, 2023, 11:36 am IST
Updated : Jan 20, 2023, 11:36 am IST
SHARE ARTICLE
 Telangana Express broke into 2 parts, a major accident was avoided
Telangana Express broke into 2 parts, a major accident was avoided

ਇੰਜਣ ਸਮੇਤ ਟ੍ਰੇਨ ਦੇ 7 ਡੱਬੇ ਵੱਖ ਹੋ ਗਏ।  

ਮੁਰੈਨਾ - ਮੱਧ ਪ੍ਰਦੇਸ਼ ਦੇ ਮੁਰੈਨਾ ਰੇਲਵੇ ਸਟੇਸ਼ਨ ’ਤੇ ਖੜੀ ਤੇਲੰਗਾਨਾ ਐਕਸਪ੍ਰੈੱਸ ਦੇ ਰਵਾਨਾ ਹੁੰਦੇ ਹੀ 2 ਹਿੱਸਿਆਂ ’ਚ ਟੁੱਟ ਜਾਣ ਦੀ ਘਟਨਾ ਤੋਂ ਬਾਅਦ ਰੇਲ ਪ੍ਰਸ਼ਾਸਨ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ ਹੈ। ਰੇਲ ਸੂਤਰਾਂ ਅਨੁਸਾਰ ਬੁੱਧਵਾਰ ਦੇਰ ਰਾਤ ਤੇਲੰਗਾਨਾ ਐਕਸਪ੍ਰੈੱਸ (12724) ਜਿਵੇਂ ਹੀ ਰਵਾਨਾ ਹੋਈ ਤਾਂ ਉਹ ਅਚਾਨਕ ਹੀ 2 ਹਿੱਸਿਆਂ ’ਚ ਟੁੱਟ ਗਈ। ਇੰਜਣ ਸਮੇਤ ਟ੍ਰੇਨ ਦੇ 7 ਡੱਬੇ ਵੱਖ ਹੋ ਗਏ।  

ਰੇਲ ਪ੍ਰਸ਼ਾਸਨ ਨੂੰ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਉਸ ਨੇ ਟ੍ਰੇਨ ਨੂੰ ਰੋਕ ਕੇ ਡੱਬੇ ਜੋੜ ਦਿੱਤੇ, ਜਿਸ ਤੋਂ ਬਾਅਦ ਟ੍ਰੇਨ ਨੂੰ ਅੱਗੇ ਲਈ ਰਵਾਨਾ ਕੀਤਾ ਗਿਆ। ਸੂਤਰਾਂ ਅਨੁਸਾਰ ਹਾਦਸੇ ਦੇ ਸਮੇਂ ਟ੍ਰੇਨ ਦੀ ਰਫ਼ਤਾਰ ਹੌਲੀ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਰੇਲਵੇ ਵਿਭਾਗ ਦੁਆਰਾ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement