
ਰਵੀਨਾ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਰੋਮ: ਇਟਲੀ ’ਚ ਪੰਜਾਬ ਦੀ ਧੀ ਰਵੀਨਾ ਕੁਮਾਰ ਨੇ ਦੇਸ਼ ਅਤੇ ਮਾਪਿਆਂ ਦਾ ਮਾਣ ਵਧਾਇਆ ਹੈ। ਰੋਮ ਸਥਿਤ ਲਾ ਸਪੀਏਨਸਾ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੀ ਵਿਦਿਆਰਥਣ ਰਵੀਨਾ ਨੇ ਪਹਿਲੇ ਸਥਾਨ ’ਤੇ ਰਹਿੰਦਿਆਂ ਮਾਸਟਰ ਡਿਗਰੀ ਹਾਸਲ ਕੀਤੀ ਹੈ। ਰਵੀਨਾ ਦੀ ਇਸ ਪ੍ਰਾਪਤੀ ਤੋਂ ਬਾਅਦ ਉਸ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਬਾਗਬਾਨੀ ਵਿਭਾਗ ਦੇ ਸਾਬਕਾ ਐਸਡੀਓ ਅਤੇ ਚਪੜਾਸੀ ਨੂੰ 4-4 ਸਾਲ ਦੀ ਕੈਦ
ਰਵੀਨਾ ਕੁਮਾਰ ਜਲੰਧਰ ਨੇੜਲੇ ਪਿੰਡ ਕੁਲਾਰ ਨਾਲ ਸਬੰਧਤ ਗੁਰਵਿੰਦਰ ਕੁਮਾਰ ਅਤੇ ਰਾਣੋ ਕੁਮਾਰ ਦੀ ਧੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਰੋਮ ਨੇੜਲੇ ਸ਼ਹਿਰ ਲਾਡੀਸਪੋਲੀ ਵਿਖੇ ਰਹਿੰਦੇ ਹਨ। ਰਵੀਨਾ ਦੇ ਮਾਪਿਆਂ ਨੂੰ ਆਪਣੀ ਧੀ ਦੀ ਪ੍ਰਾਪਤੀ ’ਤੇ ਮਾਣ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਜਲਦ ਹੀ ਇਕ ਅੰਤਰਰਾਸ਼ਟਰੀ ਕੰਪਨੀ ’ਚ ਨੌਕਰੀ ਹਾਸਲ ਕਰਕੇ ਆਪਣਾ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ।