Shimla News: ਸਕਿੰਟਾਂ ਵਿਚ ਢਹਿ ਗਿਆ 5 ਮੰਜ਼ਿਲਾਂ ਹੋਸਟਲ, ਸੜਕ 'ਤੇ ਵੀ ਆਈਆਂ ਤਰੇੜਾਂ
Published : Jan 20, 2024, 3:48 pm IST
Updated : Jan 20, 2024, 4:08 pm IST
SHARE ARTICLE
5 storey hostel collapsed in Shimla News in punjabi
5 storey hostel collapsed in Shimla News in punjabi

Shimla News: ਘਟਨਾ ਸਮੇਂ ਇਮਾਰਤ ਵਿਚ ਨਹੀਂ ਸੀ ਕੋਈ ਮੌਜੂਦ

5 storey hostel collapsed in Shimla News in punjabi : ਹਿਮਾਚਲ ਦੇ ਸ਼ਿਮਲਾ 'ਚ ਸਕੂਲ ਪ੍ਰਿੰਸੀਪਲ ਦਾ 5 ਮੰਜ਼ਿਲਾਂ ਹੋਸਟਲ ਢਹਿ ਗਿਆ। ਘਟਨਾ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਵਾਪਰੀ। ਹੋਸਟਲ ਡਿੱਗਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਸਮੇਂ ਹੋਸਟਲ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਟੀਮ ਮੌਕੇ 'ਤੇ ਪਹੁੰਚ ਗਈ। ਨੁਕਸਾਨ ਦਾ ਮੁਲਾਂਕਣ ਕੀਤਾ ਗਿਆ।

 

 

ਇਹ ਘਟਨਾ ਸ਼ਿਮਲਾ ਤੋਂ ਕਰੀਬ 20 ਕਿਲੋਮੀਟਰ ਦੂਰ ਧਾਮੀ 'ਚ ਵਾਪਰੀ। ਇਮਾਰਤ ਵਿਚ ਲਾਅ ਯੂਨੀਵਰਸਿਟੀ ਘੰਡਾਲ ਦੇ ਵਿਦਿਆਰਥੀ ਰਹਿੰਦੇ ਸਨ। ਇਕ ਹਫ਼ਤਾ ਪਹਿਲਾਂ ਇਮਾਰਤ ਵਿੱਚ ਤਰੇੜਾਂ ਆ ਗਈਆਂ ਸਨ। ਖ਼ਤਰੇ ਨੂੰ ਦੇਖਦੇ ਹੋਏ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ।

ਇਹ ਵੀ ਪੜ੍ਹੋ: Abohar News: ਨੌਜਵਾਨ ਨੇ ਰੇਲ ਗੱਡੀ ਅੱਗੇ ਮਾਰੀ ਛਾਲ, ਤੜਫ-ਤੜਫ ਤੋੜਿਆ ਦਮ

ਹੋਸਟਲ  ਦੇ ਮਾਲਕ ਰਾਜਕੁਮਾਰ ਸ਼ਰਮਾ ਆਰਕੀ ਸਕੂਲ ਦੇ ਪ੍ਰਿੰਸੀਪਲ ਹਨ। ਦਿਲ ਦੀ ਤਕਲੀਫ਼ ਕਾਰਨ ਉਹ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਅਧੀਨ ਹਨ। ਹੋਸਟਲ ਡਿੱਗਣ ਤੋਂ ਬਾਅਦ ਧਾਮੀ ਦੇ 16 ਮੀਲ ਕਾਲਜ ਨੂੰ ਜੋੜਨ ਵਾਲੀ ਸੜਕ 'ਤੇ ਤਰੇੜਾਂ ਨਜ਼ਰ ਆਈਆਂ। ਕਾਲਜ ਪ੍ਰਸ਼ਾਸਨ ਨੇ ਬੱਚਿਆਂ ਨੂੰ ਇਸ ਸੜਕ ਦੀ ਵਰਤੋਂ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: Ashok Tanwar: ਹਰਿਆਣਾ ਚੋਣਾਂ ਤੋਂ ਪਹਿਲਾਂ 'ਆਪ' ਨੂੰ ਲੱਗਿਆ ਵੱਡਾ ਝਟਕਾ, ਭਾਜਪਾ 'ਚ ਸ਼ਾਮਲ ਹੋਏ ਅਸ਼ੋਕ ਤੰਵਰ  

ਆਸ-ਪਾਸ ਦੇ ਲੋਕਾਂ ਅਨੁਸਾਰ ਹੋਸਟਲ ਦੇ ਨਾਲ ਹੀ ਇੱਕ ਹੋਰ ਮਕਾਨ ਲਈ ਜੇਸੀਬੀ ਨਾਲ ਕਟਾਈ ਕੀਤੀ ਜਾ ਰਹੀ ਹੈ। ਵਾਈਬ੍ਰੇਸ਼ਨ ਕਾਰਨ ਮਿੱਟੀ ਆਪਣੀ ਥਾਂ ਛੱਡ ਗਈ, ਜਿਸ ਕਾਰਨ ਇਮਾਰਤ ਢਹਿ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from 5 storey hostel collapsed in Shimla News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement