ਮਥੁਰਾ ਵਿੱਚ ਭਿਆਨਕ ਸੜਕ ਹਾਦਸਾ, ਚਾਰ ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ
Published : Feb 20, 2021, 12:05 pm IST
Updated : Feb 20, 2021, 12:05 pm IST
SHARE ARTICLE
Mathura road  accident
Mathura road accident

ਮੌਕੇ 'ਤੇ ਪਹੁੰਚੀ ਪੁਲਿਸ

ਉੱਤਰ ਪ੍ਰਦੇਸ਼: ਮਥੁਰਾ ਜ਼ਿਲ੍ਹੇ ਵਿੱਚ ਸ਼ਨੀਵਾਰ ਤੜਕੇ ਇੱਕ ਭਿਆਨਕ ਹਾਦਸਾ ਵਾਪਰ ਗਿਆ। ਥਾਨਾ ਰਾਏ ਖੇਤਰ ਵਿਚ ਮਥੁਰਾ-ਅਲੀਗੜ ਰੋਡ 'ਤੇ  ਕੋਇਲ ਰੇਲਵੇ ਫਾਟਕ ਨੇੜੇ ਟਰੱਕ ਵਿਚ ਕਾਰ ਪਿਛਲੇ ਪਾਸੇ ਤੋਂ ਦਾਖਲ ਹੋਈ। ਇਸ ਹਾਦਸੇ ਵਿੱਚ ਦੋ ਜਵਾਨ ਕੁੜੀਆਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਦਾਖਲ ਕਰਵਾਇਆ।

accidentaccident

ਕਾਰ ਸਵਾਰ ਵਿਅਕਤੀ ਬਦਾਉਂ ਜ਼ਿਲੇ ਦੇ ਵਸਨੀਕ ਸਨ। ਇਹ ਲੋਕ ਰਾਜਸਥਾਨ ਦੇ ਮਹਿੰਦੀਪੁਰ ਬਾਲਾਜੀ ਦਰਸ਼ਨ ਕਰਨ ਜਾ ਰਹੇ ਸਨ। ਉਸ ਦੀ ਕਾਰ ਅਲੀਗੜ-ਮਥੁਰਾ ਰੋਡ 'ਤੇ ਕੋਇਲ ਰੇਲਵੇ ਫਾਟਕ ਦੇ ਕੋਲ ਉਹਨਾਂ ਦੀ ਕਾਰ ਅੱਗੇ ਜਾ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਰੋਹਿਤ (18), ਸਿਮਰਨ (20), ਕਾਜਲ (15) ਅਤੇ ਮਨੀਸ਼ ਦੀ ਮੌਤ ਹੋ ਗਈ ਹੈ।

accidentaccident

ਜਦੋਂ ਕਿ ਨੀਲਮ, ਪ੍ਰਭਾਕਰ ਅਤੇ ਕਾਰ ਚਾਲਕ ਅਮਰਪਾਲ ਸਿੰਘ ਜ਼ਖਮੀ ਹਨ। ਸੂਚਨਾ ਮਿਲਣ 'ਤੇ ਰਾਇਆ ਥਾਣਾ  ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਦਾਖਲ ਕਰਵਾਇਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement