ਤਕਨਾਲੋਜੀ ਦੀ ਉਸਾਰੂ ਵਰਤੋਂ : ਦਿਵਿਆਂਗ ਵਿਅਕਤੀ ਤੱਕ ਡ੍ਰੋਨ ਰਾਹੀਂ ਪਹੁੰਚਾਈ ਗਈ ਪੈਨਸ਼ਨ  
Published : Feb 20, 2023, 4:49 pm IST
Updated : Feb 20, 2023, 4:49 pm IST
SHARE ARTICLE
Image
Image

ਦਿਵਿਆਂਗ ਵਿਅਕਤੀ ਨੂੰ ਜੰਗਲ ਵਿੱਚੋਂ ਹੋ ਕੇ ਜਾਣਾ ਪੈਂਦਾ ਸੀ ਪੈਨਸ਼ਨ ਲੈਣ 

 

ਨੁਆਪਾੜਾ - ਓਡੀਸ਼ਾ ਦੇ ਨੁਆਪਾੜਾ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ 'ਚ ਰਹਿਣ ਵਾਲੇ ਦਿਵਿਆਂਗ ਵਿਅਕਤੀ ਹੇਤਾਰਾਮ ਸਤਨਾਮੀ ਨੂੰ ਆਪਣੀ ਸਰਕਾਰੀ ਪੈਨਸ਼ਨ ਲੈਣ ਲਈ ਹਰ ਮਹੀਨੇ ਸੰਘਣੇ ਜੰਗਲ ਵਿੱਚੋਂ ਲੰਘਦੇ ਹੋਏ ਦੋ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ।

ਹਾਲਾਂਕਿ, ਇਸ ਮਹੀਨੇ ਉਸ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਇੱਕ ਡ੍ਰੋਨ ਪੈਨਸ਼ਨ ਲੈ ਕੇ ਆਇਆ ਅਤੇ ਭਲੇਸ਼ਵਰ ਪੰਚਾਇਤ ਖੇਤਰ ਦੇ ਭੂਟਕਪਾੜਾ ਪਿੰਡ ਵਿੱਚ ਉਸ ਦੇ ਘਰ ਵਿੱਚ ਪਹੁੰਚਾ ਕੇ ਚਲਾ ਗਿਆ।

ਸੂਬੇ ਦੀ ਮਧੂ ਬਾਬੂ ਪੈਨਸ਼ਨ ਸਕੀਮ ਦੇ ਲਾਭਪਾਤਰੀ ਸਤਨਾਮੀ ਨੇ ਮੁਸਕਰਾਉਂਦੇ ਹੋਏ ਕਿਹਾ, "ਸਰਪੰਚ ਨੇ ਡ੍ਰੋਨ ਦੀ ਮਦਦ ਨਾਲ ਪੈਸੇ ਭੇਜੇ, ਇਹ ਮੇਰੇ ਲਈ ਵੱਡੀ ਰਾਹਤ ਦੀ ਗੱਲ ਹੈ ਕਿਉਂਕਿ ਪੰਚਾਇਤ ਦਫ਼ਤਰ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਹੈ, ਜੋ ਕਿ ਸੰਘਣੇ ਜੰਗਲ ਨਾਲ ਘਿਰਿਆ ਹੋਇਆ ਹੈ।"

ਸਰਪੰਚ ਸਰੋਜ ਅਗਰਵਾਲ ਨੇ ਦੱਸਿਆ ਕਿ ਸਤਨਾਮੀ ਦੀ ਆਪਬੀਤੀ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਆਨਲਾਈਨ ਮਾਧਿਅਮ ਰਾਹੀਂ ਡ੍ਰੋਨਖਰੀਦਿਆ।

ਅਗਰਵਾਲ ਨੇ ਕਿਹਾ, "ਸਾਡੇ ਪੰਚਾਇਤ ਖੇਤਰ ਵਿੱਚ, ਜੰਗਲ ਵਿੱਚ ਸਥਿਤ ਇੱਕ ਪਿੰਡ ਭੂਟਕਪਾੜਾ ਹੈ। ਦਿਵਿਆਂਗ ਵਿਅਕਤੀ ਹੇਤਾਰਾਮ ਸਤਨਾਮੀ ਉਸੇ ਪਿੰਡ 'ਚ ਰਹਿੰਦਾ ਹੈ। ਉਹ ਜਨਮ ਤੋਂ ਹੀ ਤੁਰ-ਫ਼ਿਰ ਨਹੀਂ ਸਕਦਾ।"

Location: India, Odisha, Brahmapur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement