
ਸੈਲਫ਼ੀ ਲੈਣ ਨੂੰ ਲੈ ਕੇ ਹੋਇਆ ਸੀ ਵਿਵਾਦ
ਮੁੰਬਈ : ਮੁੰਬਈ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਕਥਿਤ ਤੌਰ 'ਤੇ ਛੇੜਛਾੜ ਕਰਨ ਅਤੇ ਉਸ ਦੀ ਕਾਰ 'ਤੇ ਹਮਲੇ ਦੇ ਮਾਮਲੇ 'ਚ ਸੋਸ਼ਲ ਮੀਡੀਆ ਇੰਫਲੂਏਂਸਰ ਸਪਨਾ ਗਿੱਲ ਅਤੇ ਤਿੰਨ ਹੋਰ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਲੱਖਾਂ ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ, 8 ਕਰੋੜ ਨੌਜਵਾਨ ਪਹਿਲੀ ਵਾਰ ਉੱਦਮੀ ਬਣੇ : ਪ੍ਰਧਾਨ ਮੰਤਰੀ
ਸਪਨਾ ਅਤੇ ਹੋਰ ਦੋਸ਼ੀਆਂ ਨੂੰ ਸੋਮਵਾਰ ਨੂੰ ਮੁੱਢਲੀ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ 'ਤੇ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਇਹ ਕਹਿੰਦਿਆਂ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਕਿ ਕਥਿਤ ਜੁਰਮ ਵਿਚ ਵਰਤੇ ਗਏ ਬੇਸਬਾਲ ਬੈਟ ਅਤੇ ਵਾਹਨ ਨੂੰ ਟਰੇਸ ਕਰਨ ਦੀ ਲੋੜ ਹੈ।
ਹਾਲਾਂਕਿ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲਿਸ ਨੇ ਮਾਮਲੇ ਵਿੱਚ ਦੰਗੇ ਅਤੇ ਜਬਰੀ ਵਸੂਲੀ ਦੇ ਅਸਲ ਦੋਸ਼ਾਂ ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 387 ਵੀ ਜੋੜ ਦਿੱਤੀ ਹੈ।
ਇਹ ਵੀ ਪੜ੍ਹੋ : ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਚੁਣੌਤੀ
ਸਪਨਾ ਗਿੱਲ ਦੇ ਵਕੀਲ ਕਾਸ਼ਿਫ਼ ਅਲੀ ਖ਼ਾਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਵਾਧੂ ਧਾਰਾ ਸਿਰਫ਼ ਮੁਲਜ਼ਮਾਂ ਨੂੰ ਤੰਗ ਕਰਨ ਲਈ ਜੋੜੀ ਗਈ ਸੀ। ਇਹ ਘਟਨਾ ਬੁੱਧਵਾਰ ਨੂੰ ਮੁੰਬਈ ਦੇ ਸਾਂਤਾਕਰੂਜ਼ ਇਲਾਕੇ ਦੇ ਇੱਕ ਵੱਡੇ ਹੋਟਲ ਦੇ ਬਾਹਰ ਵਾਪਰੀ। ਜਦੋਂ ਪ੍ਰਿਥਵੀ ਸ਼ਾਅ ਨੇ ਸਪਨਾ ਨਾਲ ਸੈਲਫੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ 'ਚ ਬਹਿਸ ਹੋ ਗਈ ਅਤੇ ਬਾਅਦ 'ਚ ਮਾਮਲਾ ਵਧ ਗਿਆ।