ਪੰਜ ਦਿਨਾਂ 'ਚ ਦੂਜਾ ਵੱਡਾ ਰੇਲ ਹਾਦਸਾ, 100 ਜ਼ਖ਼ਮੀ
Published : Aug 23, 2017, 5:25 pm IST
Updated : Mar 20, 2018, 2:55 pm IST
SHARE ARTICLE
Railway accident
Railway accident

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਅੱਜ ਕੈਫ਼ੀਅਤ ਐਕਸਪ੍ਰੈੱਸ ਦੀਆਂ ਦਸ ਬੋਗੀਆਂ ਦੇ ਪਟੜੀ ਤੋਂ ਉਤਰ ਜਾਣ ਕਰ ਕੇ ਇਸ 'ਚ ਬੈਠੇ 100 ਮੁਸਾਫ਼ ਜ਼ਖ਼ਮੀ ਹੋ ਗਏ।

ਲਖਨਊ/ਔਰਈਆ, 23 ਅਗੱਸਤ: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ 'ਚ ਅੱਜ ਕੈਫ਼ੀਅਤ ਐਕਸਪ੍ਰੈੱਸ ਦੀਆਂ ਦਸ ਬੋਗੀਆਂ ਦੇ ਪਟੜੀ ਤੋਂ ਉਤਰ ਜਾਣ ਕਰ ਕੇ ਇਸ 'ਚ ਬੈਠੇ 100 ਮੁਸਾਫ਼ ਜ਼ਖ਼ਮੀ ਹੋ ਗਏ। ਰੇਲਗੱਡੀ ਤੜਕੇ ਪੌਣੇ ਤਿੰਨ ਵਜੇ ਰੇਤ ਨਾਲ ਭਰੇ ਇਕ ਡੰਪਰ ਨਾਲ ਟਕਰਾ ਗਈ ਜੋ ਕਿ ਉਸਾਰੀ ਦੇ ਕੰਮ 'ਚ ਲੱਗਾ ਹੋਇਆ ਸੀ ਅਤੇ ਪਟੜੀ ਉਤੇ ਪਲਟ ਗਿਆ ਸੀ। ਦੂਜੇ ਪਾਸੇ ਪਿਛਲੇ ਪੰਜ ਦਿਨਾਂ 'ਚ ਵਾਪਰੇ ਦੋ ਰੇਲ ਹਾਦਸਿਆਂ ਨਾਲ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਅਸਤੀਫ਼ੇ ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ।  ਹਾਲਾਂਕਿ ਰੇਲਵੇ ਨੇ ਕਿਹਾ ਹੈ ਕਿ ਹਾਦਸੇ 'ਚ 25 ਵਿਅਕਤੀ ਜ਼ਖ਼ਮੀ ਹੋ ਗਏ ਹਨ ਅਤੇ ਰੇਲਗੱਡੀ ਨਾਲ ਟਕਰਾਉਣ ਵਾਲਾ ਡੰਪਰ ਰੇਲਵੇ ਦਾ ਨਹੀਂ ਹੈ। ਔਰਈਆ ਦੇ ਪੁਲਿਸ ਸੂਪਰਡੈਂਟ ਸੰਜੇ ਤਿਆਗੀ ਨੇ ਕਿਹਾ ਕਿ ਰੇਲਗੱਡੀ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਗਈਆਂ ਜਿਨ੍ਹਾਂ ਵਿਚ ਸਵਾਰ 100 ਯਾਤਰੀ ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚੋਂ 4 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਸੈਫ਼ਈ ਅਤੇ ਈਤਵਾ ਦੇ ਹਸਪਤਾਲਾਂ 'ਚ ਭੇਜਿਆ ਗਿਆ ਹੈ। ਕੁੱਝ ਵਿਅਕਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਅਜੇ ਤਕ ਕਿਸੇ ਦੇ ਮਰਨ ਦੀ ਖ਼ਬਰ ਨਹੀਂ ਹੈ।
ਗ੍ਰਹਿ ਸਕੱਤਰ ਭਗਵਾਨ ਸਵਰੂਪ ਨੇ ਕਿਹਾ ਕਿ ਰੇਲ ਦੀ ਪਟੜੀ ਨਾਲ ਜਾਂਦੀ ਸੜਕ ਉਤੇ ਡੰਪਰ ਪਲਟ ਗਿਆ ਸੀ। ਅਲਾਹਾਬਾਦ ਦੇ ਡੀ.ਆਰ.ਐਮ. ਐਸ.ਕੇ. ਪੰਕਜ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਨਿਜੀ ਡੰਪਰ ਦੇ ਚਾਲਕ ਦੀ ਗ਼ਲਤੀ ਸੀ। ਉਨ੍ਹਾਂ ਕਿਹਾ ਕਿ ਕਾਨਪੁਰ ਅਤੇ ਇਟਾਵਾ ਵਿਚਕਾਰ ਬੰਦ ਹੋਈ ਰੇਲ ਆਵਾਜਾਈ ਨੂੰ ਕਲ ਤਕ ਚਾਲੂ ਕਰ ਦਿਤਾ ਜਾਵੇਗਾ।
ਉਧਰ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਹਾਦਸਿਆਂ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਸੰਕੇਤ ਦਿਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ ਪਰ ਉਨ੍ਹਾਂ ਨੇ ਅਜੇ ਉਡੀਕ ਕਰਨ ਨੂੰ ਕਿਹਾ ਹੈ।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ, ''ਸਰਕਾਰ 'ਚ ਜ਼ਿੰਮੇਵਾਰੀ ਲੈਣਾ ਚੰਗਾ ਹੈ। ਰੇਲ ਮੰਤਰੀ ਨੇ ਜੋ ਵੀ ਅਪੀਲ ਕੀਤੀ ਹੈ ਉਸ ਬਾਰੇ ਪ੍ਰਧਾਨ ਮੰਤਰੀ ਫ਼ੈਸਲਾ ਕਰਨਗੇ।'' ਵਿਰੋਧੀ ਪਾਰਟੀਆਂ ਵਲੋਂ ਅਸਤੀਫ਼ੇ ਦੀ ਮੰਗ ਦੇ ਦਬਾਅ ਹੇਠ ਪ੍ਰਭ ਨੇ ਕਈ ਭਾਵੁਕ ਟਵੀਟ ਕਰਦਿਆਂ ਕਿਹਾ ਕਿ ਉਹ ਕੁੱਝ ਹੀ ਦਿਨਾਂ 'ਚ ਵਾਪਰੇ ਇਨ੍ਹਾਂ ਹਾਦਸਿਆਂ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ 'ਚ ਉਨ੍ਹਾਂ ਨੇ ਮੰਤਰੀ ਵਜੋਂ ਅਪਣਾ ਖ਼ੂਨ ਪਸੀਨਾ ਰੇਲਵੇ ਦੀ ਬਿਹਤਰੀ ਲਈ ਦਿਤਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਲਾਪ੍ਰਵਾਹੀ ਦਾ ਸ਼ਿਕਾਰ ਰੇਲਵੇ ਨੂੰ ਯੋਜਨਾਬੱਧ ਸੁਧਾਰਾਂ ਨਾਲ ਸਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਹੁਣ ਤਕ ਸੱਭ ਤੋਂ ਜ਼ਿਆਦਾ ਨਿਵੇਸ਼ ਅਤੇ ਮੀਲ ਦੇ ਪੱਥਰ ਸਥਾਪਤ ਕੀਤੇ ਗਏ ਹਨ।
ਇਸ ਦੌਰਾਨ ਏਅਰ ਇੰਡੀਆ ਦੇ ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਅਸ਼ਵਨੀ ਲੋਹਾਨੀ ਨੂੰ ਅੱਜ ਰੇਲਵੇ ਬੋਰਡ ਦਾ ਮੁਖੀ ਨਿਯੁਕਤ ਕਰ ਦਿਤਾ ਗਿਆ। ਇਸ ਤੋਂ ਪਹਿਲਾਂ ਮੌਜੂਦਾ ਮੁਖੀ ਏ.ਕੇ. ਮਿੱਤਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਮਿੱਤਲ ਨੇ ਕਲ ਸ਼ਾਮ ਨੂੰ ਪ੍ਰਭੂ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ ਸੀ ਜਿਸ ਨੂੰ ਅੱਜ ਸਵੇਰੇ ਮਨਜ਼ੂਰ ਕਰ ਲਿਆ ਗਿਆ।  
ਕਾਂਗਰਸ ਨੇ ਪ੍ਰਭੂ ਦਾ ਅਸਤੀਫ਼ਾ ਮੰਗਿਆ
ਦੇਸ਼ ਅੰਦਰ ਰੇਲ ਹਾਦਸਿਆਂ ਦੀ ਵਧਦੀ ਗਿਣਤੀ ਉਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਅੱਜ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਕੀਤੀ ਕਿ ਉਨ੍ਹਾਂ ਨੂੰ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ। ਨਾਲ ਹੀ ਪਾਰਟੀ ਨੇ ਸਰਕਾਰ ਕੋਲੋਂ ਪੁਛਿਆ ਕਿ ਉਹ ਰੇਲਵੇ ਸੁਰੱਖਿਆ ਲਈ ਜ਼ਰੂਰੀ 46 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਦੋਂ ਤਕ ਕਰ ਲਵੇਗੀ।
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ, ''ਰੇਲ ਹਾਦਸੇ ਹੁਣ ਭਾਰਤੀ ਰੇਲਵੇ ਦੀ ਪਛਾਣ ਬਣ ਗਏ ਹਨ। ਹਰ ਰੋਜ਼ ਹਾਦਸੇ ਹੋ ਰਹੇ ਹਨ। ਪਟੜੀਆਂ ਤੋਂ ਉਤਰਦੀਆਂ ਰੇਲ ਗੱਡੀਆਂ ਅਤੇ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਲਾਪ੍ਰਵਾਹੀ ਨਾਲ ਰੇਲ ਸੁਰੱਖਿਆ ਉਤੇ ਸਵਾਲ ਦਾ ਨਿਸ਼ਾਨ ਲੱਗ ਗਿਆ ਹੈ।'' (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement