ਪੰਚਕੂਲਾ ਪਹੁੰਚੇ 3 ਲੱਖ ਡੇਰਾ ਪ੍ਰੇਮੀ, ਹੋਰ 6 ਲੱਖ ਡੇਰਾ ਪ੍ਰੇਮੀਆਂ ਦੇ ਪੁਹੰਚਣ ਦੀ ਉਮੀਦ
Published : Aug 24, 2017, 7:35 am IST
Updated : Mar 20, 2018, 1:21 pm IST
SHARE ARTICLE
Dera Premi
Dera Premi

ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 25 ਅਗਸਤ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰ..

ਪੰਚਕੂਲਾ: ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 25 ਅਗਸਤ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਉਸ ਦਿਨ ਅਦਾਲਤ ਨੇ ਫੈਸਲਾ ਸੁਨਾਉਣਾ ਹੈ। ਇਸ ਨੂੰ ਦੇਖਦੇ ਹੋਏ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਡੇਰਾ ਪ੍ਰੇਮੀਆਂ ਦਾ ਪੰਚਕੂਲਾ ਪਹੁੰਚਣ ਦਾ ਸਿਲਸਿਲਾ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਾਰੀ ਹੈ। ਸੀ.ਆਈ.ਡੀ. ਦੀ ਮੰਨੀਏ ਤਾਂ ਬੁੱਧਵਾਰ ਸ਼ਾਮ ਤੱਕ ਕਰੀਬ 3 ਲੱਖ ਡੇਰਾ ਪ੍ਰੇਮੀ ਪੰਚਕੂਲਾ ਪਹੁੰਚ ਚੁੱਕੇ ਹਨ ਅਤੇ ਹੋਰਨਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 5 ਤੋਂ 6 ਲੱਖ ਡੇਰਾ ਪ੍ਰੇਮੀ 25 ਅਗਸਤ ਤੱਕ ਪੰਚਕੂਲਾ ਪਹੁੰਚ ਸਕਦੇ ਹਨ। ਪੰਚਕੂਲਾ ਦੀਆਂ ਸੜਕਾਂ 'ਤੇ ਡੇਰਾ ਪ੍ਰੇਮੀਆਂ ਦੀਆਂ ਟੋਲੀਆਂ, ਦਰੱਖਤਾਂ ਦੇ ਥੱਲ੍ਹੇ ,ਪਾਰਕਾਂ, ਡਿਵਾਈਡਰਾਂ 'ਤੇ , ਖਾਲੀ ਪਈਆਂ ਪਾਰਕਿੰਗ ਦੀਆਂ ਜਗ੍ਹਾ ਆਦਿ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲ ਰਹੀ ਹੈ ਉੱਥੇ ਹੀ ਡੇਰਾ ਲਗਾ ਰਹੇ ਹਨ। ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਸੈਕਟਰ-4 ਦੇ ਸਰਕਾਰੀ ਸਕੂਲ 'ਚ ਬੁੱਧਵਾਰ ਨੂੰ ਛੁੱਟੀ ਕਰ ਦਿੱਤੀ ਗਈ ਅਤੇ ਡੇਰਾ ਪ੍ਰੇਮੀਆਂ ਨੇ ਜ਼ਬਰਦਸਤੀ ਆਪਣਾ ਡੇਰਾ ਜਮ੍ਹਾ ਲਿਆ। ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਚਾਹੁੰਦੇ ਹੋਏ ਵੀ ਬਾਹਰ ਨਹੀਂ ਨਿਕਲ ਸਕੀ।

ਪੁਲਿਸ ਕਮਿਸ਼ਨਰ ਏ.ਐਸ.ਚਾਵਲਾ ਸਮੇਤ ਹੋਰ ਪੁਲਿਸ ਅਧਿਕਾਰੀ ਪੰਚਕੂਲਾ 'ਚ 43 ਜਗ੍ਹਾ 'ਤੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਅਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਂਦੇ ਹੋਏ ਦਿਖਾਈ ਦਿੱਤੇ, ਕਿਉਂਕਿ ਕੋਰਟ ਕੰਪਲੈਕਸ ਸੈਕਟਰ-1 'ਚ ਹੈ ਲਿਹਾਜ਼ਾ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਲੋਂ ਚਾਰੋਂ ਪਾਸੇ ਕੰਢੇਦਾਰ ਤਾਰਾਂ ਲਗਾ ਕੇ ਕਿਲ੍ਹੇਬੰਦੀ ਕਰ ਦਿੱਤੀ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement