UP 'ਚ ਵੱਡਾ ਰੇਲ ਹਾਦਸਾ: ਕੈਫੀਆਤ ਐਕਸਪ੍ਰੈਸ ਡੰਪਰ ਨਾਲ ਟਕਰਾਈ, 80 ਜ਼ਖਮੀ
Published : Aug 23, 2017, 5:26 am IST
Updated : Mar 20, 2018, 7:12 pm IST
SHARE ARTICLE
Rail accident
Rail accident

ਲਖਨਊ: ਕਾਨਪੁਰ ਅਤੇ ਇਟਾਵਾ ਵਿਚਾਲੇ ਔਰਿਆ ਜਿਲ੍ਹੇ 'ਚ ਅਛਲਦਾ ਸਟੇਸ਼ਨ ਨੇੜੇ ਇਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਹੈ।

ਲਖਨਊ: ਕਾਨਪੁਰ ਅਤੇ ਇਟਾਵਾ ਵਿਚਾਲੇ ਔਰਿਆ ਜਿਲ੍ਹੇ 'ਚ ਅਛਲਦਾ ਸਟੇਸ਼ਨ ਨੇੜੇ ਇਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਹੈ। ਆਜਮਗੜ੍ਹ ਤੋਂ ਦਿੱਲੀ ਆ ਰਹੀ 12225 ਕੈਫੀਅਤ ਐਕਸਪ੍ਰੈਸ ਡੰਪਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਰੇਲਵੇ ਦੇ ਪੀ.ਆਰ.ਓ. ਅਨਿਲ ਸਕਸੇਨਾ ਨੇ ਦੱਸਿਆ ਕਿ ਹਾਦਸੇ ਕਾਰਨ ਟਰੇਨ ਦੇ ਇੰਜਣ ਸਣੇ 10 ਕੋਚ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ 80 ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਇਹ ਹਾਦਸਾ ਬੁੱਧਵਾਰ ਤੜਕੇ ਕਰੀਬ 2.50 ਵਜੇ ਵਾਪਰਿਆ। ਰੇਲਵੇ ਕੰਟਰੋਲ ਰੂਮ ਨੇ ਹਾਦਸੇ ਦੀ ਪੁਸ਼ਟੀ ਕਰਨ ਦੇ ਨਾਲ ਹੀ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ। ਜਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਟ੍ਰੈਕ ਨੇੜੇ ਫਰੇਟ ਕਾਰਿਡੋਰ ਦਾ ਕੰਮ ਚੱਲ ਰਿਹਾ ਸੀ। ਇਸ ਦੇ ਕੰਮ 'ਚ ਲੱਗਾ ਡੰਪਰ ਮਨੁੱਖ ਰਹਿਤ ਕਰਾਸਿੰਗ 'ਤੇ ਟਰੇਨ ਨਾਲ ਟਕਰਾਇਆ। ਰੇਲ ਹਾਦਸੇ ਦੀ ਸੂਚਨਾ 'ਤੇ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਕੁਲਪਤੀ ਡਾਕਟਰ ਬ੍ਰਿਗੇਡੀਅਰ ਟੀ. ਪ੍ਰਭਾਕਰ ਨੇ ਸਾਰੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਹੈ।

ਇਸ ਸਾਲ ਹੋ ਚੁੱਕੇ ਇਹ ਵੱਡੇ ਰੇਲ ਹਾਦਸੇ

 -  19 ਅਗਸਤ 2017: ਪੁਰੀ ਤੋਂ ਹਰਿਦੁਆਰ ਜਾਣ ਵਾਲੀ ਉਤਕਲ ਐਕਸਪ੍ਰੈਸ ਯੂਪੀ  ਦੇ ਮੁਜੱਫਰਨਗਰ  ਦੇ ਕੋਲ ਦੁਰਘਟਨਾਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ 23 ਲੋਕ ਮਾਰੇ ਗਏ ਸਨ। 

 -  21 ਜਨਵਰੀ 2017: ਕੁਨੇਰੂ  ਦੇ ਕੋਲ ਜਗਦਲਪੁਰ - ਭੁਵਨੇਸ਼ਵਰ ਹੀਰਾਖੰਡ ਐਕਸਪ੍ਰੈਸ ਪਟਰੀ ਤੋਂ ਉਤਰ ਗਈ ਸੀ। ਇਸ ਵਿੱਚ 40 ਤੋਂ ਜ਼ਿਆਦਾ ਦੀ ਮੌਤ ਅਤੇ 68 ਜਖ਼ਮੀ ਹੋ ਗਏ ਸਨ।

 -  7 ਮਾਰਚ ,  2017: ਮੱਧ  ਪ੍ਰਦੇਸ਼ ਵਿੱਚ ਭੋਪਾਲ - ਉੱਜੈਨ ਪੈਸੇਂਜਰ ਟ੍ਰੇਨ ਵਿੱਚ ਬੰਬ ਫਟਿਆ ਸੀ ,  ਜਿਸ ਵਿੱਚ 10 ਲੋਕ ਜਖ਼ਮੀ ਹੋ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement