ਲੈਫ਼ਟੀਨੈਂਟ ਕਰਨਲ ਪੁਰੋਹਿਤ 9 ਸਾਲ ਬਾਅਦ ਰਿਹਾਅ
Published : Aug 23, 2017, 4:56 pm IST
Updated : Mar 20, 2018, 3:54 pm IST
SHARE ARTICLE
Lt. Karnal Purohit
Lt. Karnal Purohit

ਮਾਲੇਗਾਉਂ 'ਚ 2008 'ਚ ਹੋਏ ਧਮਾਕੇ ਦੇ ਸਿਲਸਿਲੇ 'ਚ 9 ਸਾਲ ਤੋਂ ਜੇਲ ਅੰਦਰ ਬੰਦ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪ੍ਰਸਾਦ ਪੁਰੋਹਿਤ ਨੂੰ..

ਮੁੰਬਈ, 23 ਅਗੱਸਤ: ਮਾਲੇਗਾਉਂ 'ਚ 2008 'ਚ ਹੋਏ ਧਮਾਕੇ ਦੇ ਸਿਲਸਿਲੇ 'ਚ 9 ਸਾਲ ਤੋਂ ਜੇਲ ਅੰਦਰ ਬੰਦ ਲੈਫ਼ਟੀਨੈਂਟ ਕਰਨਲ ਸ੍ਰੀਕਾਂਤ ਪ੍ਰਸਾਦ ਪੁਰੋਹਿਤ ਨੂੰ ਸੁਪ੍ਰੀਮ ਕੋਰਟ ਨੇ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਨਵੀਂ ਮੁੰਬਈ ਸਥਿਤ ਤਾਲੋਜਾ ਜੇਲ ਤੋਂ ਰਿਹਾਅ ਕਰ ਦਿਤਾ।
ਸਵੇਰੇ ਲਗਭਗ ਪੌਣੇ ਗਿਆਰਾਂ ਵਜੇ ਜੇਲ ਤੋਂ ਬਾਅਦ ਨਿਕਲਣ ਮਗਰੋਂ ਉਹ ਇਕ ਕਾਰ ਰਾਹੀਂ ਰਵਾਨਾ ਹੋਏ। ਫ਼ੌਜੀ ਪੁਲਿਸ ਅਤੇ ਫ਼ੌਜ ਦੇ ਤੁਰਤ ਪ੍ਰਤੀਕਿਰਿਆ ਬਲ ਦੀ ਇਕ ਟੀਮ ਨੇ ਪੁਰੋਹਿਤ ਨੂੰ ਦਖਣੀ ਮੁੰਬਈ ਦੇ ਕੋਲਾਬਾ ਸਥਿਤ ਫ਼ੌਜੀ ਸਟੇਸ਼ਨ ਉਤੇ ਛਡਿਆ।
ਫ਼ਿਰਕੂ ਰੂਪ ਨਾਲ ਸੰਵੇਦਨਸ਼ੀਲ ਨਾਸਿਕ ਦੇ ਮਾਲੇਗਾਉਂ 'ਚ 2008 'ਚ ਹੋਏ ਬੰਬ ਧਮਾਕੇ ਦੇ ਸਿਲਸਿਲੇ 'ਚ ਪੁਰੋਹਿਤ ਲਗਭਗ 9 ਸਾਲ ਤੋਂ ਜੇਲ 'ਚ ਬੰਦ ਸੀ। ਸੁਪ੍ਰੀਮ ਕੋਰਟ ਨੇ ਇਸ ਮਾਮਲੇ 'ਚ ਸੋਮਵਾਰ, 21 ਅਗੱਸਤ ਨੂੰ ਜ਼ਮਾਨਤ ਦੇ ਦਿਤੀ ਸੀ। ਇਨ੍ਹਾਂ ਧਮਾਕਿਆਂ 'ਚ 6 ਜਣੇ ਮਾਰੇ ਗਏ ਸਨ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement