
ਅੰਦੋਲਨ ਤੋਂ ਪਹਿਲਾਂ ਅੰਨਾ ਨੂੰ ਮਿਲਣ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ
ਨਵੀਂ ਦਿੱਲੀ : ਕੇਂਦਰ ਸਰਕਾਰ ਵਿਰੁਧ ਇਕ ਵਾਰ ਫਿਰ ਧਰਨੇ ਦਾ ਮਨ ਬਣਾ ਚੁਕੇ ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਨੂੰ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਰਾਜ ਉਨ੍ਹਾਂ ਨਾਲ ਮੁਲਾਕਾਤ ਕਰਨ ਪੁੱਜੇ। ਅੰਨਾ ਨੇ 23 ਮਾਰਚ ਨੂੰ ਲੋਕਪਾਲ, ਲੋਕਯੁਕਤ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਧਰਨੇ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਇਸ ਐਲਾਨ ਦੇ ਬਾਅਦ ਅੰਨਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸੀ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਮੰਤਰੀ ਉਨ੍ਹਾਂ ਨੂੰ ਮਿਲਣ ਪੁੱਜੇ ਅਤੇ ਉਨ੍ਹਾਂ ਨੂੰ ਸਿਹਤ ਅਤੇ ਉਮਰ ਦਾ ਹਵਾਲਾ ਦਿੰਦੇ ਹੋਏ ਅੰਦੋਲਨ ਨਾ ਕਰਨ ਦੀ ਗੱਲ ਕੀਤੀ।
anna hjara
ਗਿਰੀਸ਼ ਮਹਾਜਨ ਨੇ ਅੰਨਾ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇਹ ਕੋਈ ਛੋਟਾ ਮੋਟਾ ਮੁੱਦਾ ਨਹੀਂ ਹੈ, ਜਿਸ ਨੂੰ ਆਸਾਨੀ ਨਾਲ ਹੱਲ ਕਰ ਲਿਆ ਜਾਵੇ, ਇਸ ਨੂੰ ਸੁਲਝਾਉਣ 'ਚ ਸਮੇਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਲਦੀ ਹੀ ਸਿੱਟੇ 'ਤੇ ਪੁੱਜੇਗੀ। ਗਿਰੀਸ਼ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੰਨਾ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਧਰਨੇ 'ਤੇ ਨਹੀਂ ਬੈਠਣਗੇ।
anna hjara
ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਕਿ ਜਿਸ ਸੂਚਨਾ ਦੇ ਅਧਿਕਾਰ ਨੂੰ ਅਸੀਂ ਲੜ ਕੇ ਬਣਵਾਇਆ ਸੀ, ਉਸ ਕਾਨੂੰਨ ਨੂੰ ਕੇਂਦਰ ਸਰਕਾਰ ਨੇ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਨੇ ਮੌਜੂਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਦੇ ਦਿਮਾਗ 'ਚ ਸੱਤਾ ਅਤੇ ਪੈਸੇ ਦਾ ਖੇਡ ਚੱਲ ਰਿਹਾ ਹੈ। ਅੰਨਾ ਨੇ ਕਿਹਾ ਕਿ ਹੁਣ ਕਿਸਾਨਾਂ ਦੇ ਹੱਕ ਦੀ ਲੜਾਈ ਦਿੱਲੀ ਤੋਂ ਸ਼ੁਰੂ ਹੋਵੇਗੀ। 23 ਮਾਰਚ ਦੇਸ਼ ਵਿਆਪੀ ਧਰਨਾ ਸ਼ੁਰੂ ਹੋਵੇਗਾ।