
ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਅੱਜ ਉਸ ਸਮੇਂ ਸੱਚ ਸਾਬਤ ਹੋਈ ਜਿਸ ਸਮੇਂ ਸਪੋਕਸਮੈਨ ਵਲੋਂ ਫ਼ਰੰਟ ਪੇਜ 'ਤੇ ਪ੍ਰਕਾਸ਼ਤ ਕੀਤੀ ਗਈ ਖ਼ਬਰ 'ਡੇਰਾ ਸਿਰਸਾ ਦੇ ਪੈਰੋਕਾਰ ਬੈਠੇ..
ਪਟਿਆਲਾ, 25 ਅਗੱਸਤ (ਰਣਜੀਤ ਰਾਣਾ ਰੱਖੜਾ) : ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਅੱਜ ਉਸ ਸਮੇਂ ਸੱਚ ਸਾਬਤ ਹੋਈ ਜਿਸ ਸਮੇਂ ਸਪੋਕਸਮੈਨ ਵਲੋਂ ਫ਼ਰੰਟ ਪੇਜ 'ਤੇ ਪ੍ਰਕਾਸ਼ਤ ਕੀਤੀ ਗਈ ਖ਼ਬਰ 'ਡੇਰਾ ਸਿਰਸਾ ਦੇ ਪੈਰੋਕਾਰ ਬੈਠੇ ਹਨ ਬਾਰੂਦ ਦੇ ਢੇਰ ਉਤੇ' ਹੂਬਹੂ ਠੀਕ ਸਿੱਧ ਹੋਈ ਜਦ ਸੌਦਾ ਸਾਧ ਸੀ.ਬੀ.ਆਈ. ਦੀ ਅਦਾਲਤ ਵਿਚ ਪੇਸ਼ ਹੋਇਆ ਅਤੇ ਉਸ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੰਦੇ ਹੋਏ ਜੇਲ ਭੇਜ ਦਿਤਾ |
ਇਸ ਲੱਗੀ ਖ਼ਬਰ ਵਿਚ ਦਰਸਾਇਆ ਗਿਆ ਸੀ ਕਿ ਭਾਰਤ ਵਿਰੋਧੀ ਏਜੰਸੀਆਂ ਗੜਬੜੀ ਕਰ ਕੇ ਦੇਸ਼ ਅੰਦਰ ਦੰਗੇ ਕਰਵਾ ਸਕਦੀਆਂ ਹਨ ਜਿਸ ਦੀ ਮੂੰਹ ਬੋਲਦੀ ਤਸਵੀਰ ਅੱਜ ਆਏ ਫ਼ੈਸਲੇ ਤੋਂ ਬਾਅਦ ਵੇਖੀ ਗਈ | ਫ਼ੈਸਲੇ ਉਪ੍ਰੰਤ ਹੀ ਸਮੁੱਚਾ ਪੰਚਕੂਲਾ ਗੁੱਸੇ 'ਚ ਆਏ ਸਿਰਸਾ ਪ੍ਰੇਮੀਆਂ ਵੱਲੋਂ ਅੱਗ ਨਾਲ ਸੁਆਹ ਕਰ ਦਿਤਾ ਗਿਆ ਹੈ ਜਿਸ ਕਰ ਕੇ ਸਮੁੱਚੇ ਉਤਰੀ ਭਾਰਤ ਵਿਚ ਥਾਂ-ਥਾਂ 'ਤੇ ਡੇਰਾ ਪ੍ਰੇਮੀਆਂ ਵਲੋਂ ਅੱਗ ਲਗਾ ਕੇ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ ਅਤੇ ਸਮੁੱਚੇ ਉਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤੀ ਨੂੰ ਕਾਬੂ ਕਰਨ ਲਈ ਕਰਫ਼ਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਆਉਂਦੇ ਦੋ ਦਿਨਾਂ ਤਕ ਮਾਹੌਲ ਹੋਰ ਵਿਗੜਨ ਦੇ ਆਸਾਰ ਵੇਖੇ ਜਾ ਸਕਦੇ ਹਨ ਜਿਸ ਦੇ ਪੂਰੇ ਹਾਲਾਤ 'ਤੇ ਦੇਸ਼ ਵਿਰੋਧੀ ਤਾਕਤਾਂ ਪੂਰੀ ਤਰ੍ਹਾਂ ਨਜ਼ਰ ਟਿਕਾਈ ਬੈਠੀਆਂ ਹਨ ਤਾਂ ਜੋ ਦੇਸ਼ ਅੰਦਰ ਬਲਦੀ 'ਤੇ ਹੋਰ ਤੇਲ ਪਾ ਕੇ ਸਮੁੱਚੇ ਦੇਸ਼ ਅੰਦਰ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕੀਤਾ ਜਾ ਸਕੇ | ਹਰਿਆਣਾ ਦੇ ਮੁੱਖ ਮੰਤਰੀ ਮੋਹਨ ਲਾਲ ਖੱਟੜ ਨੇ ਵੀ ਸਵੀਕਾਰ ਕੀਤਾ ਹੈ ਕਿ ਪੰਚਕੂਲਾ ਵਿਚ ਪ੍ਰੇਮੀਆਂ ਦੀ ਭੀੜ ਵਿਚ ਅਪਰਾਧੀ ਕਿਸਮ ਦੇ ਲੋਕ ਸ਼ਾਮਲ ਹੋ ਗਏ ਸਨ ਜਿਸ ਕਰ ਕੇ ਇਹ ਮਾਹੌਲ ਤਣਾਅ ਵਾਲਾ ਬਣ ਗਿਆ |