ਦੁਨੀਆਂ ਦੇ 50 ਸਭ ਤੋਂ ਵੱਧ ਗੰਦੀ ਆਬੋ-ਹਵਾ ਵਾਲੇ ਸ਼ਹਿਰਾਂ ਦੀ ਸੂਚੀ 'ਚ ਭਾਰਤ ਦੇ 35 ਸ਼ਹਿਰ
Published : Mar 20, 2021, 2:54 pm IST
Updated : Mar 20, 2021, 3:22 pm IST
SHARE ARTICLE
35 out of 50 most polluted cities in the world are from india
35 out of 50 most polluted cities in the world are from india

ਵਰਲਡ ਏਅਰ ਕੁਆਲਿਟੀ ਰਿਪੋਰਟ 2020 ਦਾ ਦਾਅਵਾ

ਨਵੀਂ ਦਿੱਲੀ: ਵਰਲਡ ਏਅਰ ਕੁਆਲਿਟੀ ਰਿਪੋਰਟ 2020 (World Air Quality Report 2020) ਅਨੁਸਾਰ ਦੁਨੀਆਂ ਦੇ 50  ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ 35 ਸ਼ਹਿਰ ਭਾਰਤ ਦੇ ਹਨ। ਇਸ ਦੇ ਨਾਲ ਹੀ ਭਾਰਤ ਦੀ ਰਾਜਧਾਨੀ ਦਿੱਲੀ ਦੁਨੀਆਂ ਦੀਆਂ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀਆਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਹੈ। ਹਾਲਾਂਕਿ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 2019 ਦੇ ਮੁਕਾਬਲੇ 2020 ਵਿਚ ਦਿੱਲੀ ਦੀ ਹਵਾ ਗੁਣਵੱਤਾ ਵਿਚ ਸੁਧਾਰ ਹੋਇਆ ਹੈ। 

Pollution Pollution

ਰਿਪੋਰਟ ਮੁਤਾਬਕ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਚੀਨ ਦਾ ਸ਼ਿਜਿਆਂਗ ਹੈ। ਉਸ ਤੋਂ ਬਾਅਦ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਗਾਜ਼ੀਆਬਾਦ ਦੂਜੇ ਸਥਾਨ ’ਤੇ ਹੈ।  ਪੰਜਾਬ ਦਾ ਫਤਹਿਗੜ੍ਹ ਸਾਹਿਬ ਵੀ ਦੇਸ਼ ਦੇ 35 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ੁਮਾਰ ਹੈ। 50 ਗੰਦੀ ਆਬੋ-ਹਵਾ ਵਾਲੇ ਸ਼ਹਿਰਾਂ ਵਿਚ ਪੰਜਾਬ ਦੇ ਇਸ ਸ਼ਹਿਰ ਦਾ ਦਰਜਾ 38ਵੇਂ ਨੰਬਰ 'ਤੇ ਹੈ।

Air Pollution Air Pollution

ਭਾਰਤ ਵਿਚ 35 ਪ੍ਰਦੂਸ਼ਿਤ ਸ਼ਹਿਰਾਂ ਦੇ ਨਾਂਅ

ਦੁਨੀਆਂ ਦੇ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ ਵਿਚ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਲਾਵਾ ਬੁਲੰਦਸ਼ਹਿਰ, ਬਿਸਰਖ ਜਲਾਲਪੁਰ, ਨੋਇਡਾ, ਗ੍ਰੇਟਰ ਨੋਇਡਾ, ਕਾਨਪੁਰ, ਲਖਨਊ, ਮੇਰਠ, ਆਗਰਾ ਅਤੇ ਮੁਜ਼ੱਫਰਨਗਰ ਸ਼ਹਿਰ ਸ਼ਾਮਲ ਹਨ।

Air Pollution Air Pollution

ਇਸ ਤੋਂ ਇਲਾਵਾ ਸੂਚੀ ਵਿਚ ਰਾਜਸਥਾਨ ਦੇ ਭਿਵਾਨੀ, ਜੋਧਪੁਰ ਦਾ ਨਾਂਅ ਵੀ ਸ਼ਾਮਲ ਹੈ।  ਹਰਿਆਣਾ ਵਿਚ ਫਰੀਦਾਬਾਰ, ਜੀਂਦ, ਹਿਸਾਰ, ਫਤਿਹਾਬਾਦ, ਬੰਧਵਾੜੀ, ਗੁਰੂਗ੍ਰਾਮ, ਯਮੁਨਾਨਗਰ, ਰੋਹਤਕ ਅਤੇ ਧਾਰੂਹੇੜਾ, ਕੁਰੂਕਸ਼ੇਤਰ, ਕੈਮਲਾ, ਕੁਟਿਲ ਸ਼ਹਿਰ ਵੀ ਇਸ ਸੂਚੀ ਵਿਚ ਸ਼ਾਮਲ ਹਨ।

delhi air pollutionAir Pollution 

ਬਿਹਾਰ ਦੇ ਮੁਜ਼ੱਫਰਪੁਰ ਅਤੇ ਪਟਨਾ, ਮੱਧ ਪ੍ਰਦੇਸ਼ ਦੇ ਸਿੰਗਰੌਲੀ, ਓਡੀਸ਼ਾ ਦੇ ਬੇਲਪਹਰ, ਤੇਲੰਗਾਨਾ ਦੇ ਆਲਮਪੁਰ, ਗੁਜਰਾਤ ਦੇ ਵਾਪੀ, ਪੰਜਾਬ ਦੇ ਫਤਹਿਗੜ੍ਹ ਸਾਹਿਬ, ਅਸਾਮ ਦੇ ਗੁਵਾਹਟੀ, ਮੱਧ ਪ੍ਰਦੇਸ਼ ਦੇ ਗਵਾਲੀਅਰ ਆਦਿ ਸ਼ਹਿਰਾਂ ਦੇ ਨਾਂਅ ਵੀ ਸੂਚੀ ਵਿਚ ਸ਼ਾਮਲ ਹਨ। ਦੱਸ ਦਈਏ ਕਿ ਦੁਨੀਆਂ ਦੇ 50 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਚੀਨ ਅਤੇ ਭਾਰਤ ਤੋਂ ਇਲਾਵਾ ਬੰਗਲਾਦੇਸ਼, ਇੰਡੋਨੇਸ਼ੀਆ ਤੇ ਪਾਕਿਸਤਾਨ ਦੇ ਸ਼ਹਿਰ ਵੀ ਸ਼ਾਮਲ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement