
ਬੰਗਾਲ 'ਚ ਪਿਛਲੇ 50-55 ਸਾਲਾਂ ਤੋਂ ਵਿਕਾਸ ਡਾਊਨ - ਪੀਐੱਮ ਮੋਦੀ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਜਿਤਾਉਣ ਦੇ ਉਦੇਸ਼ ਨਾਲ ਸ਼ਨੀਵਾਰ ਨੂੰ ਇਕ ਵਾਰ ਫਿਰ ਸੂਬੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਖੜਗਪੁਰ ਵਿਚ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਭਾਰਤ ਮਾਤਾ ਦੀ ਜੈ’ ਨਾਲ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇ ਬਹਾਦਰ ਵੀਰਾਂ ਨੂੰ ਸਲਾਮ ਕੀਤਾ।
Pm modi
ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਬੰਗਾਲ ਵਿੱਚ ਮਾਰੇ ਗਏ ਭਾਜਪਾ ਵਰਕਰਾਂ ਨੂੰ ਵੀ ਯਾਦ ਕੀਤਾ। ਪੀਐਮ ਮੋਦੀ ਨੇ ਇਸ ਸਮੇਂ ਬੰਗਾਲ ਭਾਜਪਾ ਦੇ ਮੁਖੀ ਦਿਲੀਪ ਘੋਸ਼ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਭਾਜਪਾ ਲਈ ਕੰਮ ਕਰ ਰਹੇ ਹਨ, ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਹ ਰੁਕੇ ਨਹੀਂ। ਉਹ ਦੀਦੀ ਦੀਆਂ ਧਮਕੀਆਂ ਤੋਂ ਡਰੇ ਨਹੀਂ।
PM Modi At Bengal
ਰੈਲੀ ਵਿਚ ਇਕੱਠੀ ਹੋਈ ਭੀੜ ਨੂੰ ਵੇਖਦਿਆਂ ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਕਹਿ ਰਿਹਾ ਹੈ ਕਿ ਇਸ ਵਾਰ ਬੰਗਾਲ ਵਿਚ ਭਾਜਪਾ ਦੀ ਸਰਕਾਰ ਬਣੇਗੀ। ਪੀਐੱਮ ਮੋਦੀ ਨੇ ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਸਿਰਫ਼ ਉੱਥੇ 70 ਸਾਲਾਂ ਦੀ ਹੋਈ ਬਰਬਾਦੀ ਨੂੰ ਮਿਟਾਉਣ ਆਈ ਹੈ। ਉਹਨਾਂ ਨੂੰ ਸਿਰਫ਼ 5 ਸਾਲ ਦਿੱਤੇ ਜਾਣ ਉਹ ਇਸ ਬਰਬਾਦੀ ਨੂੰ ਮਿਟਾ ਦੇਣਗੇ ਅਤੇ ਭਾਜਪਾ ਬੰਗਾਲ ਦੇ ਵਿਕਾਸ ਲਈ ਦਿਨ ਰਾਤ ਕੰਮ ਕਰੇਗੀ। ਪੀਐਮ ਮੋਦੀ ਨੇ ਕਿਹਾ ਕਿ ਉਹ ਅਸਲ ਤਬਦੀਲੀ ਦਾ ਭਰੋਸਾ ਦੇਣ ਆਏ ਹਨ।
Prime Minister , Mamata Banerjee
ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਿੱਖਾ ਹਮਲਾ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਡਬਲ ਇੰਜਣਾਂ ਦੀ ਸਰਕਾਰ ਬੰਗਾਲ ਨੂੰ ਬਰਬਾਦੀ ਤੋਂ ਬਚਾਵੇਗੀ। ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਵਿਕਾਸ ਚਾਹੁੰਦੀ ਹੈ ਪਰ ਦੀਦੀ (ਮਮਤਾ) ਹਰ ਵਿਕਾਸ ਕਾਰਜਾਂ ਦੇ ਸਾਹਮਣੇ ਕੰਧ ਬਣ ਕੇ ਖੜ੍ਹੀ ਹੈ। ਪੀਐਮ ਮੋਦੀ ਨੇ ਕਿਹਾ ਕਿ ਦੀਦੀ ਨੇ ਪਿਛਲੇ 10 ਸਾਲਾਂ ਵਿਚ ਬੰਗਾਲ ਨੂੰ ਲੁੱਟਿਆ ਅਤੇ ਕੁਸ਼ਾਸਨ ਦਿੱਤਾ। ਉਨ੍ਹਾਂ ਕਿਹਾ ਕਿ ਦੀਦੀ ਨੇ ਬੰਗਾਲ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
Pm Modi
ਪੀਐਮ ਮੋਦੀ ਨੇ ਇਸ ਸਮੇਂ ਦੌਰਾਨ ਕਿਹਾ, ‘ਵਟਸਐਪ ਡਾਊਨ ਹੋ ਗਿਆ, ਫੇਸਬੁੱਕ ਡਾਊਨ ਹੋ ਗਿਆ, ਇੰਸਟਾਗ੍ਰਾਮ ਡਾਊਨ ਹੋ ਗਿਆ। ਲੋਕ ਬੇਚੈਨ ਹੋ ਗਏ, ਹਰ ਇਕ ਦੇ ਮਨ ਵਿਚ ਪ੍ਰਸ਼ਨ ਉੱਠਣੇ ਸ਼ੁਰੂ ਹੋ ਗਏ। ਇਹ ਸਭ ਸਿਰਫ਼ 50-55 ਮਿੰਟਾਂ ਲਈ ਹੋਇਆ ਸੀ ਪਰ ਹਰ ਕਿਸੇ ਦੇ ਮਨ ਵਿਚ ਪ੍ਰਸ਼ਨ ਸਨ ਪਰ ਬੰਗਾਲ ਵਿਚ ਵਿਕਾਸ 50-55 ਸਾਲਾਂ ਤੋਂ ਡਾਊਨ ਹੋ ਗਿਆ ਹੈ, ਸੁਪਨੇ ਵੀ ਡਾਊਨ ਹੋ ਗਏ ਹਨ।
West Bengal supports BJP! Watch from Kharagpur. https://t.co/y0tHE5HvhJ
— Narendra Modi (@narendramodi) March 20, 2021