
ਚੀਫ਼ ਜਸਟਿਸ ਐਸਏ ਬੋਬੜੇ ਦੇ ਸੇਵਾ ਮੁਕਤ ਹੋਣ ਵਿਚ ਇਕ ਮਹੀਨੇ ਤੋਂ ਵੀ ਘੱਟ...
ਨਵੀਂ ਦਿੱਲੀ: ਚੀਫ਼ ਜਸਟਿਸ ਐਸਏ ਬੋਬੜੇ ਦੇ ਸੇਵਾ ਮੁਕਤ ਹੋਣ ਵਿਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਇਸਨੂੰ ਲੈ ਕੇ ਸਰਕਾਰ ਨੇ ਨਵੇਂ ਸੀਜੇਆਈ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਤੋਂ ਅਪਣੇ ਉਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਿਸ਼ ਕਰਨ ਨੂੰ ਕਿਹਾ ਹੈ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
Supreme Court
ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 23 ਅਪ੍ਰੈਲ ਨੂੰ ਸੇਵਾ ਮੁਕਤ ਹੋਣ ਜਾ ਰਹੇ ਜਸਟਿਸ ਬੋਬੜੇ ਨੂੰ ਸ਼ੁਕਰਵਾਰ ਨੂੰ ਇਕ ਪੱਤਰ ਭੇਜ ਕੇ ਨਵੇਂ ਚੀਫ਼ ਜਸਟਿਸ ਦੇ ਨਾਮ ਦੀ ਸ਼ਿਫ਼ਾਰਿਸ਼ ਕਰਨ ਨੂੰ ਕਿਹਾ ਹੈ। ਉਚ ਨਿਆਪਾਲਿਕਾ ਦੇ ਮੈਂਬਰਾਂ ਦੀ ਨਿਯੁਕਤੀ ਦੇ ਲਈ ਚੋਣ ਪ੍ਰਕਿਰਿਆ ਦੇ ਤਹਿਤ, ਚੀਫ਼ ਜਸਟਿਸ ਦੇ ਤੌਰ 'ਤੇ ਨਿਯੁਕਤੀ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਦੀ ਹੋਣੀ ਚਾਹੀਦੀ ਹੈ।
Justice NV Ramana
ਜੋ ਇਸ ਅਹੁਦੇ ਦੇ ਲਈ ਦਾਅਵੇਦਾਰ ਮੰਨੇ ਜਾਂਦੇ ਹੋਣ। ਚੀਫ਼ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਦੇ ਤਹਿਤ ਨਾਮ ਦੀ ਸਿਫ਼ਾਰਿਸ਼ ਮਿਲਣ ਤੋਂ ਬਾਦ ਕਾਨੂੰਨ ਮੰਤਰੀ ਉਸਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖਦੇ ਹਨ, ਜੋ ਰਾਸ਼ਟਰਪਤੀ ਨੂੰ ਨਿਯੁਕਤੀ ਦੇ ਵਿਸੇ ਚ ਸਲਾਹ ਦਿੰਦਾ ਹੈ, ਸੀਜੇਆਈ ਬੋਬੜੇ ਤੋਂ ਬਾਅਦ ਜਸਟਿਸ ਐਨ.ਵੀ ਰਮਨ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਹਨ। ਜਸਟਿਸ ਰਮਨ ਦਾ ਸੁਪਰੀਮ ਕੋਰਟ ਵਿਚ ਜਸਟਿਸ ਦੇ ਤੌਰ ‘ਤੇ ਕਾਰਜਕਾਲ 26 ਅਗਸਤ 2022 ਤੱਕ ਹੈ।