
ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਵੇਗਾ ਉਛਾਲ
ਨਵੀਂ ਦਿੱਲੀ : ਖ਼ਪਤਕਾਰਾਂ ਨੂੰ ਹੁਣ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਉਤਪਾਦਾਂ ਲਈ ਵਧੇਰੇ ਖ਼ਰਚ ਕਰਨਾ ਪੈ ਸਕਦਾ ਹੈ। ਕਣਕ, ਪਾਮ ਆਇਲ ਅਤੇ ਪੈਕੇਜਿੰਗ ਸਮਾਨ ਵਰਗੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਐਫਐਮਸੀਜੀ ਕੰਪਨੀਆਂ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਤੋਂ ਇਲਾਵਾ ਰੂਸ-ਯੂਕਰੇਨ ਯੁੱਧ ਕਾਰਨ ਐਫਐਮਸੀਜੀ ਕੰਪਨੀਆਂ ਨੂੰ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰਨ ਕਣਕ, ਖਾਣ ਵਾਲੇ ਤੇਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਵੇਗਾ।
the value of daily necessities may increase by 10%
ਡਾਬਰ ਅਤੇ ਪਾਰਲੇ ਵਰਗੀਆਂ ਕੰਪਨੀਆਂ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਮਹਿੰਗਾਈ ਦੇ ਦਬਾਅ ਨਾਲ ਨਜਿੱਠਣ ਲਈ ਸਾਵਧਾਨੀ ਨਾਲ ਕਦਮ ਚੁੱਕਣਗੀਆਂ। ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਨੇ ਪਿਛਲੇ ਹਫ਼ਤੇ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪਾਰਲੇ ਪ੍ਰੋਡਕਟਸ ਦੇ ਸੀਨੀਅਰ ਕੈਟਾਗਰੀ ਹੈੱਡ ਮਯੰਕ ਸ਼ਾਹ ਨੇ ਦੱਸਿਆ, "ਸਾਨੂੰ ਇੰਡਸਟਰੀ ਵੱਲੋਂ ਕੀਮਤਾਂ ਵਿੱਚ 10 ਤੋਂ 15 ਫ਼ੀਸਦੀ ਵਾਧੇ ਦੀ ਉਮੀਦ ਹੈ।"
the value of daily necessities may increase by 10%
ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਬਹੁਤ ਅਸਥਿਰਤਾ ਹੈ। ਅਜਿਹੇ 'ਚ ਹੁਣ ਤੱਕ ਇਹ ਕਹਿਣਾ ਮੁਸ਼ਕਿਲ ਹੈ ਕਿ ਕੀਮਤਾਂ 'ਚ ਕਿੰਨਾ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪਾਮ ਆਇਲ ਦੀ ਕੀਮਤ 180 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹੁਣ ਇਹ 150 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਇਸੇ ਤਰ੍ਹਾਂ 140 ਡਾਲਰ ਪ੍ਰਤੀ ਬੈਰਲ 'ਤੇ ਜਾਣ ਤੋਂ ਬਾਅਦ ਕੱਚੇ ਤੇਲ ਦੀ ਕੀਮਤ 100 ਡਾਲਰ ਤੋਂ ਹੇਠਾਂ ਆ ਗਈ ਹੈ। ਸ਼ਾਹ ਨੇ ਕਿਹਾ, "ਹਾਲਾਂਕਿ, ਕੀਮਤਾਂ ਅਜੇ ਵੀ ਪਹਿਲਾਂ ਨਾਲੋਂ ਵੱਧ ਹਨ। ਪਿਛਲੀ ਵਾਰ FMCG ਕੰਪਨੀਆਂ ਨੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਾਰਾ ਬੋਝ ਗਾਹਕਾਂ 'ਤੇ ਨਹੀਂ ਪਾਇਆ ਸੀ। ਸ਼ਾਹ ਨੇ ਕਿਹਾ, ''ਹੁਣ ਹਰ ਕੋਈ 10-15 ਫ਼ੀਸਦੀ ਵਾਧੇ ਦੀ ਗੱਲ ਕਰ ਰਿਹਾ ਹੈ। ਹਾਲਾਂਕਿ, ਉਤਪਾਦਨ ਦੀ ਲਾਗਤ ਕਾਫ਼ੀ ਵੱਧ ਗਈ ਹੈ।"
ਉਨ੍ਹਾਂ ਕਿਹਾ ਕਿ ਪਾਰਲੇ ਕੋਲ ਇਸ ਸਮੇਂ ਕਾਫੀ ਸਟਾਕ ਹੈ। ਮਹਿੰਗਾਈ ਬਾਰੇ ਫ਼ੈਸਲਾ ਇੱਕ-ਦੋ ਮਹੀਨਿਆਂ ਵਿੱਚ ਲਿਆ ਜਾਵੇਗਾ। ਡਾਬਰ ਇੰਡੀਆ ਦੇ ਮੁੱਖ ਵਿੱਤੀ ਅਧਿਕਾਰੀ ਅੰਕੁਸ਼ ਜੈਨ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਚਿੰਤਾ ਦਾ ਕਾਰਨ ਹੈ। “ਮਹਿੰਗਾਈ ਦੇ ਦਬਾਅ ਕਾਰਨ ਖ਼ਪਤਕਾਰਾਂ ਨੇ ਆਪਣੇ ਖ਼ਰਚੇ ਘਟਾ ਦਿੱਤੇ ਹਨ। ਉਹ ਛੋਟੇ ਪੈਕ ਖਰੀਦ ਰਹੇ ਹਨ। ਅਸੀਂ ਸਥਿਤੀ ਨੂੰ ਦੇਖ ਰਹੇ ਹਾਂ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ, ਅਸੀਂ ਮਹਿੰਗਾਈ ਦੇ ਦਬਾਅ ਤੋਂ ਬਚਣ ਲਈ ਹੱਲ ਕੱਢਾਂਗੇ।"
the value of daily necessities may increase by 10%
ਐਡਲਵਾਈਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਕਾਰਜਕਾਰੀ ਉਪ ਪ੍ਰਧਾਨ ਅਬਨੀਸ਼ ਰਾਏ ਨੇ ਕਿਹਾ ਕਿ ਐੱਫਐੱਮਸੀਜੀ ਕੰਪਨੀਆਂ ਮਹਿੰਗਾਈ ਦਾ ਬੋਝ ਖ਼ਪਤਕਾਰਾਂ 'ਤੇ ਪਾ ਰਹੀਆਂ ਹਨ। ਉਨ੍ਹਾਂ ਨੇ ਕਿਹਾ, “ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਕੋਲ ਉੱਚੀਆਂ ਕੀਮਤਾਂ ਤੈਅ ਕਰਨ ਦੀ ਸ਼ਕਤੀ ਹੈ। ਉਹ ਕੌਫ਼ੀ ਅਤੇ ਪੈਕੇਜਿੰਗ ਸਮਾਨ ਦੀ ਕੀਮਤ ਵਿੱਚ ਵਾਧੇ ਦਾ ਬੋਝ ਗਾਹਕਾਂ 'ਤੇ ਪਾ ਰਹੇ ਹਨ।
the value of daily necessities may increase by 10%
ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਐਫਐਮਸੀਜੀ ਕੰਪਨੀਆਂ 2022-23 ਦੀ ਪਹਿਲੀ ਤਿਮਾਹੀ ਵਿੱਚ ਕੀਮਤਾਂ ਵਿੱਚ ਤਿੰਨ ਤੋਂ ਪੰਜ ਫ਼ੀਸਦੀ ਵਾਧਾ ਕਰਨਗੀਆਂ।" ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਿੰਦੁਸਤਾਨ ਯੂਨੀਲੀਵਰ ਅਤੇ ਨੈਸਲੇ ਵਰਗੀਆਂ ਕੰਪਨੀਆਂ ਚਾਹ, ਕੌਫ਼ੀ ਅਤੇ ਨੂਡਲਜ਼ ਦੀਆਂ ਕੀਮਤਾਂ ਪਹਿਲਾਂ ਹੀ ਵਧਾ ਚੁੱਕੀਆਂ ਹਨ। ਇਨ੍ਹਾਂ ਕੰਪਨੀਆਂ ਨੇ ਵਸਤੂਆਂ ਦੀਆਂ ਕੀਮਤਾਂ ਵਿਚ ਵਾਧੇ ਦਾ ਕੁਝ ਬੋਝ ਖ਼ਪਤਕਾਰਾਂ 'ਤੇ ਪਾ ਦਿੱਤਾ ਹੈ।