
200 ਦੇ ਕਰੀਬ ਲੋਕ ਹੋਏ ਜ਼ਖਮੀ
ਕੋਚੀ: ਕੇਰਲ 'ਚ ਫੁੱਟਬਾਲ ਮੈਚ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਮੈਚ ਦੌਰਾਨ ਮਲਪੁਰਮ ਜ਼ਿਲੇ ਦੇ ਵੰਦੂਰ 'ਚ ਫੁੱਟਬਾਲ ਸਟੇਡੀਅਮ ਦੀ ਗੈਲਰੀ ਡਿੱਗ ਗਈ, ਜਿਸ ਨਾਲ ਕਰੀਬ 200 ਲੋਕ ਜ਼ਖਮੀ ਹੋ ਗਏ।
PHOTO
ਸਾਰਿਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। 5 ਲੋਕਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਗੈਲਰੀ 'ਚ 2 ਹਜ਼ਾਰ ਤੋਂ ਜ਼ਿਆਦਾ ਲੋਕ ਮੈਚ ਦੇਖ ਰਹੇ ਸਨ।
PHOTO
ਘਟਨਾ ਰਾਤ ਕਰੀਬ 9 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਲੋਕ ਦੋ ਸਥਾਨਕ ਟੀਮਾਂ ਵਿਚਾਲੇ ਫਾਈਨਲ ਮੈਚ ਦੇਖ ਰਹੇ ਸਨ। ਫਿਰ ਅਚਾਨਕ ਜ਼ਿਆਦਾ ਭੀੜ ਹੋਣ ਕਾਰਨ ਗੈਲਰੀ ਡਿੱਗ ਗਈ। ਲੋਕਾਂ ਦਾ ਦੋਸ਼ ਹੈ ਕਿ ਗੈਲਰੀ ਭਰਨ ਤੋਂ ਬਾਅਦ ਵੀ ਟੀਮ ਪ੍ਰਬੰਧਕਾਂ ਨੇ ਲੋਕਾਂ ਨੂੰ ਆਉਣ-ਜਾਣ ਤੋਂ ਨਹੀਂ ਰੋਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
PHOTO