Indonesia News : ਇੰਡੋਨੇਸ਼ੀਆ ਦੇ ਅਸੇਹ ਨੇੜੇ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ 

By : BALJINDERK

Published : Mar 20, 2024, 7:51 pm IST
Updated : Mar 20, 2024, 7:51 pm IST
SHARE ARTICLE
file photo
file photo

Indonesia News : ਕੁਆਲਾ ਬੁਬੋਨ ਦੇ ਸਥਾਨਕ ਮਛੇਰਿਅਆਂ ਨੇ ਛੇ ਸ਼ਰਨਾਰਥੀਆਂ ਨੂੰ ਬਚਾਇਆ 

Indonesia News :ਬੰਦਾ ਅਸੇਹ (ਇੰਡੋਨੇਸ਼ੀਆ)  ਦਰਜਨਾਂ ਰੋਹਿੰਗਿਆ ਮੁਸਲਮਾਨਾਂ ਨੂੰ ਲੈ ਕੇ  ਜਾ ਰਹੀ ਇੱਕ ਕਿਸ਼ਤੀ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਉੱਤਰੀ ਸੂਬੇ ਅਸੇਹ ’ਚ ਕੁਆਲ ਬੁਬੋਨ ਬੀਚ ਤੋਂ ਕਰੀਬ 16 ਮੀਲ ਦੂਰ ਪਲਟ ਗਈ। ਕੁਆਲਾ ਬੁਬੋਨ ਦੇ ਸਥਾਨਕ ਮਛੇਰਿਆਂ ਨੇ ਛੇ ਸ਼ਰਨਾਰਥੀਆਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਅਸਥਾਈ ਪਨਾਹਗਾਹ ਵਿੱਚ ਪਹੁੰਚਾਇਆ। ਫੌਰੀ ਤੌਰ ’ਤੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਿਆਂਮਾਰ ਵਿੱਚ ਵਿਦਰੋਹ ਵਿਰੁੱਧ ਫੌਜ ਦੀ ਕਾਰਵਾਈ ਤੋਂ ਬਾਅਦ ਲਗਭਗ 740,000 ਰੋਹਿੰਗਿਆ ਨੇ ਦੇਸ਼ ਛੱਡ ਕੇ ਬੰਗਲਾਦੇਸ਼ ਵਿੱਚ ਸ਼ਰਨ ਲਈ ਹੈ। ਹਜ਼ਾਰਾਂ ਲੋਕ ਬੰਗਲਾਦੇਸ਼ ਦੇ ਭੀੜ-ਭੜੱਕੇ ਵਾਲੇ ਕੈਂਪਾਂ ਤੋਂ ਗੁਆਂਢੀ ਦੇਸ਼ਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜੋ:Vigilance Bureau News : ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ 20 ਹਜ਼ਾਰ ਰਿਸ਼ਵਤ ਲੈਂਦਾ ਕਲਰਕ ਗ੍ਰਿਫ਼ਤਾਰ

ਇੰਡੋਨੇਸ਼ੀਆ ਵਿੱਚ ਨਵੰਬਰ ਤੋਂ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਉਸ ਨੂੰ ਕੌਮਾਂਤਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕਰਨੀ ਪਈ। ਅਸੇਹ ਪਹੁੰਚਣ ਵਾਲੇ ਰੋਹਿੰਗਿਆ ਨੂੰ ਆਪਣੇ ਸਾਥੀ ਮੁਸਲਮਾਨਾਂ ਵੱਲੋਂ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲ ਲਗਭਗ 4500 ਰੋਹਿੰਗਿਆ ਮਿਆਂਮਾਰ ਅਤੇ ਗੁਆਂਢੀ ਦੇਸ਼ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਤੋਂ ਕਿਸ਼ਤੀ ਰਾਹੀਂ ਭੱਜ ਗਏ ਸਨ। ਇਨ੍ਹਾਂ ਵਿੱਚੋਂ ਦੋ ਤਿਹਾਈ ਔਰਤਾਂ ਅਤੇ ਬੱਚੇ ਸਨ। ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਮੁਤਾਬਕ ਪਿਛਲੇ ਸਾਲ 569 ਰੋਹਿੰਗਿਆ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਨੂੰ ਪਾਰ ਕਰਦੇ ਹੋਏ ਮਾਰੇ ਗਏ ਜਾਂ ਲਾਪਤਾ ਹੋ ਗਏ। 2014 ਤੋਂ ਬਾਅਦ ਸ਼ਰਣ ਲਈ ਭੱਜਣ ਦੌਰਾਨ ਭਾਈਚਾਰੇ ਵਿੱਚ ਮੌਤਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। 

ਇਹ ਵੀ ਪੜੋ:Punjab News : ਸਕੂਲ ਆਫ਼ ਐਮੀਨੈਂਸ ’ਚ ਦਾਖ਼ਲੇ ਲਈ 24002 ਸੀਟਾਂ ਹੋਣਗੀਆਂ, 30 ਮਾਰਚ ਨੂੰ ਹੋਵੇਗੀ ਪ੍ਰੀਖਿਆ 

 (For more news apart from boat carrying Rohingya Muslims sank near Aceh, Indonesia  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement