Mahua Moitra News: ਲੋਕਪਾਲ ਨੇ CBI ਨੂੰ ਮਹੂਆ ਮੋਇਤਰਾ ਵਿਰੁਧ ਇਲਜ਼ਾਮਾਂ ਦੀ ਜਾਂਚ ਕਰਨ ਲਈ ਕਿਹਾ
Published : Mar 20, 2024, 10:44 am IST
Updated : Mar 20, 2024, 10:44 am IST
SHARE ARTICLE
Lokpal orders CBI probe into charges against Mahua Moitra
Lokpal orders CBI probe into charges against Mahua Moitra

ਲੋਕਪਾਲ ਦਾ ਇਹ ਨਿਰਦੇਸ਼ ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਦੀ ਸ਼ਿਕਾਇਤ 'ਤੇ ਫੈਸਲਾ ਲੈਂਦੇ ਹੋਏ ਆਇਆ ਹੈ

Mahua Moitra News:  ਲੋਕਪਾਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਨੇਤਾ ਮਹੂਆ ਮੋਇਤਰਾ ਵਿਰੁਧ "ਸਵਾਲ ਪੁੱਛਣ ਦੇ ਬਦਲੇ ਪੈਸੇ ਲੈਣ" ਦੇ ਇਲਜ਼ਾਮਾਂ ਦੀ ਜਾਂਚ ਕਰਨ ਅਤੇ ਛੇ ਮਹੀਨਿਆਂ ਦੇ ਅੰਦਰ ਅਪਣੇ ਨਤੀਜੇ ਪੇਸ਼ ਕਰਨ ਦੇ ਨਿਰਦੇਸ਼ ਦਿਤੇ। ਮੋਇਤਰਾ ਨੂੰ "ਅਨੈਤਿਕ ਵਿਵਹਾਰ" ਲਈ ਪਿਛਲੇ ਸਾਲ ਦਸੰਬਰ ਵਿਚ ਲੋਕ ਸਭਾ ਵਿਚੋਂ ਮੁਅੱਤਲ ਕਰ ਦਿਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਕਾਰਵਾਈ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ ਸੀ। ਪਾਰਟੀ ਨੇ ਹੁਣ ਉਨ੍ਹਾਂ ਨੂੰ ਮੁੜ ਪੱਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਲੋਕ ਸਭਾ ਸੀਟ ਤੋਂ ਅਪਣਾ ਉਮੀਦਵਾਰ ਬਣਾਇਆ ਹੈ।

ਲੋਕਪਾਲ ਦਾ ਇਹ ਨਿਰਦੇਸ਼ ਭਾਜਪਾ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਦੀ ਸ਼ਿਕਾਇਤ 'ਤੇ ਫੈਸਲਾ ਲੈਂਦੇ ਹੋਏ ਆਇਆ ਹੈ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਮੋਇਤਰਾ ਨੇ ਦੁਬਈ ਸਥਿਤ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਨਕਦੀ ਅਤੇ ਤੋਹਫ਼ਿਆਂ ਦੇ ਬਦਲੇ ਲੋਕ ਸਭਾ 'ਚ ਸਵਾਲ ਪੁੱਛੇ ਸਨ ਅਤੇ ਉਦਯੋਗਪਤੀ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਸੀ।

ਲੋਕਪਾਲ ਦੇ ਹੁਕਮ ਵਿਚ ਕਿਹਾ ਗਿਆ, "ਰਿਕਾਰਡ 'ਚ ਮੌਜੂਦ ਸਮੁੱਚੀ ਸਮੱਗਰੀ ਦੇ ਸਾਵਧਾਨੀ ਨਾਲ ਮੁਲਾਂਕਣ ਅਤੇ ਵਿਚਾਰ ਕਰਨ ਤੋਂ ਬਾਅਦ, ਇਸ ਤੱਥ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਆਰਪੀਐਸ (ਜਵਾਬ ਦੇਣ ਵਾਲੇ ਪਬਲਿਕ ਸਰਵੈਂਟ) 'ਤੇ ਲਗਾਏ ਗਏ ਦੋਸ਼, ਖਾਸ ਕਰਕੇ "ਉਸ ਦੀ ਸਥਿਤੀ ਦੇ ਮੱਦੇਨਜ਼ਰ ਇਹ ਦੋਸ਼ ਬਹੁਤ ਗੰਭੀਰ ਕਿਸਮ ਦੇ ਹਨ ਅਤੇ ਜ਼ਿਆਦਾਤਰ ਦੋਸ਼ਾਂ ਦਾ ਠੋਸ ਸਬੂਤਾਂ ਦੁਆਰਾ ਸਮਰਥਨ ਕੀਤਾ ਜਾਂਦਾ ਹੈ। ”

ਉਨ੍ਹਾਂ ਆਦੇਸ਼ ਵਿਚ ਮੋਇਤਰਾ ਦਾ ਆਰਪੀਐਸ ਵਜੋਂ ਜ਼ਿਕਰ ਕੀਤਾ। ਲੋਕਪਾਲ ਬੈਂਚ ਵਿਚ ਜਸਟਿਸ ਅਭਿਲਾਸ਼ਾ ਕੁਮਾਰੀ (ਨਿਆਂਇਕ ਮੈਂਬਰ) ਅਤੇ ਮੈਂਬਰ ਅਰਚਨਾ ਰਾਮਸੁੰਦਰਮ ਅਤੇ ਮਹਿੰਦਰ ਸਿੰਘ ਸ਼ਾਮਲ ਸਨ। ਇਸ ਵਿਚ ਕਿਹਾ ਗਿਆ ਹੈ, “ਅਸੀਂ ਸੀਬੀਆਈ ਨੂੰ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਅਤੇ ਇਸ ਆਦੇਸ਼ ਦੀ ਪ੍ਰਾਪਤੀ ਦੀ ਮਿਤੀ ਤੋਂ ਛੇ ਮਹੀਨਿਆਂ ਦੀ ਮਿਆਦ ਦੇ ਅੰਦਰ ਜਾਂਚ ਰੀਪੋਰਟ ਦੀ ਕਾਪੀ ਸੌਂਪਣ ਦਾ ਨਿਰਦੇਸ਼ ਦਿੰਦੇ ਹਾਂ।”

ਦੂਬੇ ਨੇ ਇਸ ਫ਼ੈਸਲੇ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਾਂਝਾ ਕੀਤਾ ਅਤੇ ਲਿਖਿਆ, ''ਸਤਿਆਮੇਵ ਜਯਤੇ। ਅੱਜ ਮੇਰੀ ਸ਼ਿਕਾਇਤ ਨੂੰ ਸੱਚ ਮੰਨਦਿਆਂ ਲੋਕਪਾਲ ਨੇ ਮਹੂਆ ਮੋਇਤਰਾ ਦੇ ਖਿਲਾਫ ਸੀਬੀਆਈ ਜਾਂਚ ਦੇ ਹੁਕਮ ਦਿਤੇ, ਯਾਨੀ ਕਿ ਥੋੜ੍ਹੇ ਜਿਹੇ ਪੈਸਿਆਂ ਲਈ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨੇ ਹੀਰਾਨੰਦਾਨੀ ਨਾਲ ਮਿਲ ਕੇ ਭ੍ਰਿਸ਼ਟਾਚਾਰ ਕੀਤਾ ਅਤੇ ਦੇਸ਼ ਦੀ ਸੁਰੱਖਿਆ ਨੂੰ ਗਿਰਵੀ ਰੱਖਿਆ। ਜੈ ਸ਼ਿਵ।”

 (For more Punjabi news apart from Lokpal orders CBI probe into charges against Mahua Moitra News, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement