ਫ਼ੌਜ ਤੇ ਪੁਲਿਸ ਅਧਿਕਾਰੀਆਂ ਨੂੰ ਚੁੰਗਲ 'ਚ ਫਸਾ ਰਹੀ ਆਈਐਸਆਈ ਦੀ ਮਹਿਲਾ ਏਜੰਟ
Published : Apr 20, 2018, 9:58 am IST
Updated : Apr 20, 2018, 11:46 am IST
SHARE ARTICLE
 ISI women agent stuck in clutches to army and police officers
ISI women agent stuck in clutches to army and police officers

ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਦੀਆਂ ਸੂਚਨਾਵਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ।

ਨਵੀਂ ਦਿੱਲੀ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਭਾਰਤ ਦੀਆਂ ਸੂਚਨਾਵਾਂ ਹਾਸਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਉਂਦੀ ਹੈ। ਆਈਐੱਸਆਈ ਦੀ ਮਹਿਲਾ ਏਜੰਟ ਅਮਿਤਾ ਦੀ ਫੇਸਬੁੱਕ ਫਰੈਂਡ ਲਿਸਟ ਵਿਚ ਫ਼ੌਜ ਅਤੇ ਪੁਲਿਸ ਅਧਿਕਾਰੀਆਂ ਦੀ ਕਾਫ਼ੀ ਭਰਮਾਰ ਹੈ। ਇਸੇ ਆਈਐਸਆਈ ਏਜੰਟ ਨੇ ਫ਼ੌਜ ਦੇ ਜਵਾਨ ਦੇ ਬੇਟੇ ਨੂੰ ਹਨੀਟਰੈਪ 'ਚ ਫਸਾ ਕੇ ਉਸ ਕੋਲੋਂ ਫ਼ੌਜੀ ਟਿਕਾਣਿਆਂ ਦੀਆਂ ਖ਼ੁਫ਼ੀਆ ਸੂਚਨਾਵਾਂ ਹਾਸਲ ਕੀਤੀਆਂ ਸਨ। 

 ISI women agent stuck in clutches to army and police officersISI women agent stuck in clutches to army and police officers

ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਜੇਕਰ ਜਾਂਚ ਕੀਤੀ ਗਈ ਤਾਂ 152 ਫੇਸਬੁੱਕ ਫਰੈਂਡ 'ਚੋਂ 47 ਫ਼ੌਜੀ ਅਤੇ 2 ਪੁਲਿਸ ਦੇ ਅਧਿਕਾਰੀਆਂ ਦੇ ਨਾਮ ਮਿਲੇ ਹਨ। ਹੁਣ ਖ਼ੁਫ਼ੀਆ ਏਜੰਸੀਆਂ ਅਮਿਤਾ ਦੇ ਫੇਸਬੁੱਕ ਖ਼ਾਤੇ ਦੀ ਮਾਨੀਟਰਿੰਗ ਕਰ ਰਹੀਆਂ ਹਨ। ਉਸ ਦੀ ਫਰੈਂਡਲਿਸਟ 'ਚ 53 ਔਰਤਾਂ ਅਤੇ ਕਈ ਨੇਤਾ ਵੀ ਸ਼ਾਮਲ ਹਨ। ਦੱਸਣਯੋਗ ਹੈ ਕਿ ਦੇਸ਼ ਦੇ ਫ਼ੌਜੀ ਟਿਕਾਣਿਆਂ ਦੀ ਗੁਪਤ ਜਾਣਕਾਰੀ ਆਈਐੱਸਆਈ ਨੂੰ ਦੇਣ ਵਾਲੇ ਗੌਰਵ ਨੂੰ ਸੈਕਸ ਚੈਟ ਦੇ ਚਸਕੇ ਨੇ ਪਾਕਿਸਤਾਨੀ ਜਾਸੂਸ ਬਣਾ ਦਿੱਤਾ। 

 ISI women agent stuck in clutches to army and police officersISI women agent stuck in clutches to army and police officers

ਰਿਮਾਂਡ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਹ ਆਈਐੱਸਆਈ ਏਜੰਟ ਅਮਿਤਾ ਦੇ ਨਾਲ ਦਿਨ 'ਚ ਕਰੀਬ ਚਾਰ ਤੋਂ ਪੰਜ ਵਾਰ ਸੈਕਸ ਚੈਟ ਕਰਦਾ ਸੀ। ਹੌਲੀ-ਹੌਲੀ ਸੈਕਸ ਚੈਟ ਗੌਰਵ ਦੀ ਲਤ ਬਣ ਗਈ। ਇਸੇ ਤਰ੍ਹਾਂ ਦੇ ਹਨੀਟਰੈਪ 'ਚ ਫਸਣ ਤੋਂ ਬਾਅਦ ਗੌਰਵ ਪਾਕਿਸਤਾਨ ਦਾ ਜਾਸੂਸ ਬਣ ਗਿਆ। ਜਾਂਚ 'ਚ ਪਤਾ ਚੱਲਿਆ ਕਿ ਆਈਐੱਸਆਈ ਦੀ ਮਹਿਲਾ ਏਜੰਟ ਦੁਆਰਾ ਹਨੀਟਰੈਪ ਦੇ ਜ਼ਰੀਏ ਦੇਸ਼ ਦੇ ਨੌਜਵਾਨਾਂ ਨੂੰ ਫਸਾ ਕੇ ਉਨ੍ਹਾਂ ਕੋਲੋਂ ਫ਼ੌਜ ਦੀ ਗੁਪਤ ਜਾਣਕਾਰੀ ਲਈ ਜਾ ਰਹੀ ਹੈ। 
ਮਾਮਲੇ 'ਚ ਗਠਤ ਐੱਸਆਈਟੀ ਦੇ ਮੈਂਬਰ ਅਤੇ ਸਿਵਲ ਲਾਈਟ ਥਾਣਾ ਇੰਚਾਰਜ ਸ੍ਰੀਭਗਵਾਨ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਗੌਰਵ ਨਾਲ ਹਰ ਪਹਿਲੂ 'ਤੇ ਪੁਛਗਿੱਛ ਕੀਤੀ ਜਾ ਰਹੀ ਹੈ।

 ISI women agent stuck in clutches to army and police officersISI women agent stuck in clutches to army and police officers

ਪੁਛਗਿੱਛ 'ਚ ਗੌਰਵ ਨੇ ਖੁਲਾਸਾ ਕੀਤਾ ਕਿ ਉਸ ਨੂੰ ਆਈਐੱਸਆਈ ਦੀ ਏਜੰਟ ਅਮਿਦਾ ਨੇ ਸੈਕਸ ਚੈਟ ਕਰਕੇ ਆਪਣੇ ਹਨੀ ਟਰੈਪ 'ਚ ਫਸਾਇਆ। ਇਸ ਤੋਂ ਬਾਅਦ ਵਿਆਹ ਕਰਨ ਅਤੇ ਦੁਬਈ ਵਸਣ ਦਾ ਲਾਲਚ ਦੇ ਕੇ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਮੰਗੀ ਸੀ। ਦੋਸ਼ੀ ਦੇ ਫੇਸਬੁੱਕ ਮੈਸੇਂਜਰ 'ਚ ਵੀ ਦਿਨ 'ਚ ਕਈ ਵਾਰ ਵੀਡੀਓ ਕਾਲ ਦਾ ਰਿਕਾਰਡ ਦਰਜ ਹਨ। ਫਿ਼ਲਹਾਲ ਪੁਲਿਸ ਦੀ ਸਾਈਬਰ ਸੈੱਲ ਗੌਰਵ ਦੇ ਈਮੇਲ, ਆਈਡੀ., ਫੇਸਬੁੱਕ, ਵਟਸਐਪ ਦੀ ਜਾਂਚ ਪੜਤਾਲ 'ਚ ਕਰਨ ਵਿਚ ਜੁਟੀ ਹੋਈ ਹੈ। ਐੱਸਆਈਟੀ ਵਲੋਂ ਗੌਰਵ ਦੇ ਬੈਂਕ ਖ਼ਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement