ਸਾਧਵੀ ਨੇ ਹੇਮੰਤ ਕਰਕਰੇ 'ਤੇ ਕੀਤੀ ਵਿਵਾਦਤ ਟਿੱਪਣੀ ਲਈ ਵਾਪਸ
Published : Apr 20, 2019, 1:53 pm IST
Updated : Apr 20, 2019, 1:53 pm IST
SHARE ARTICLE
BJP Bhopal candidate Sadhvi Pragya statement Hemant Karkare
BJP Bhopal candidate Sadhvi Pragya statement Hemant Karkare

ਜਾਣੋ, ਕੀ ਹੈ ਪੂਰਾ ਮਾਮਲਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਭੋਪਾਲ ਤੋਂ ਉਮੀਦਵਾਰ ਬਣਾਏ ਜਾਣ 'ਤੇ ਸਾਧਵੀ ਪ੍ਰਗਯਾ ਲਗਾਤਾਰ ਸੁਰਖ਼ੀਆਂ ਵਿਚ ਹੈ। ਹੇਮੰਤ ਕਰਕਰੇ 'ਤੇ ਕੀਤੀ ਗਈ ਅਪਣੀ ਵਿਵਾਦਿਤ ਟਿੱਪਣੀ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਸਾਧਵੀ ਨੇ ਕਿਹਾ ਕਿ ਉਹ ਹਮੇਸ਼ਾ ਸੋਚ ਸਮਝ ਕੇ ਹੀ ਬੋਲਦੀ ਹੈ। ਕਦੇ ਗ਼ਲਤ ਬਿਆਨ ਨਹੀਂ ਦਿੰਦੀ। ਉਸ ਨੇ ਅੱਗੇ ਕਿਹਾ ਕਿ ਸਾਧਵੀ ਦਾ ਅੰਤ ਨਹੀਂ ਹੋਵੇਗਾ। ਦੇਸ਼ ਦੇ ਵਿਰੋਧੀ ਲੋਕ ਅਪਣੇ ਅੰਤ ਦੀ ਚਿੰਤਾ ਕਰਨ।

Sadhvi PragyaSadhvi Pragya

1984 ਵਿਚ ਜਿਹੜੇ ਦੰਗੇ ਹੋਏ ਸਨ ਉਹ ਦੰਗੇ ਨਹੀਂ ਬਲਕਿ ਹਤਿਆਕਾਂਡ ਸੀ। ਦੰਗਿਆਂ ਵਿਚ ਸ਼ਾਮਲ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਬੈਠੇ ਹਨ, ਉਹ ਕਿਸ ਆਧਾਰ 'ਤੇ ਕਹਿੰਦੇ ਹਨ ਕਿ ਸਾਧਵੀ ਦਾ ਅੰਤ ਹੋਵੇਗਾ। ਹੁਣ ਉਹ ਸਾਧਵੀ ਦੇ ਅੰਤ ਦੀ ਗੱਲ ਨਾ ਹੀ ਕਰਨ। ਤੁਸੀਂ ਜਿੱਥੇ ਹੋ ਉੱਥੇ ਹੀ ਰਹੋ। ਮੇਰੇ ਅੰਤ ਦਾ ਇੰਤਜ਼ਾਰ ਨਾ ਹੀ ਕਰੋ। ਉਸ ਨੇ ਅੱਗੇ ਕਿਹਾ ਕਿ ਦੇਸ਼ ਵਿਰੋਧੀ, ਧਰਮ ਵਿਰੋਧੀ, ਹਿੰਦੂ ਧਰਮ ਦੇ ਵਿਰੋਧੀ, ਸੈਨਾ ਵਿਰੋਧੀ ਅਪਣੇ ਅੰਤ ਦੀ ਚਿੰਤਾ ਕਰਨ। 

Sadhvi PragyaSadhvi Pragya

ਸਾਜਿਸ਼ਕਰਤਾ ਕਿਸੇ ਵੀ ਹੱਦ ਤਕ ਚਲੇ ਜਾਂਦੇ ਹਨ। ਚੋਣਾਂ ਵਿਚ ਨਤੀਜੇ ਜੋ ਵੀ ਹੋਣ, ਜਾਂਚ ਏਜੰਸੀ ਵੱਲੋਂ 9 ਸਾਲ ਤਕ ਜਿਸ ਤਰ੍ਹਾਂ ਨਾਲ ਮੈਨੂੰ ਦਬਾਇਆ ਗਿਆ, ਪਰ ਇਸ ਦਾ ਨਤੀਜਾ ਜੋ ਵੀ ਆਇਆ ਉਹ ਤੁਹਾਡੇ ਸਾਹਮਣੇ ਹੈ। ਜਾਂਚ ਏਜੰਸੀ ਨੇ ਮੇਰੇ ਜੀਵਨ ਦੇ 9 ਸਾਲ ਖਤਮ ਕਰ ਦਿੱਤੇ ਹਨ। ਜੋ ਸੱਚ ਹੈ ਉਹ ਸੱਚ ਹੀ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਬੀਜੇਪੀ ਦੀ ਉਮਾ ਭਾਰਤੀ ਬਾਰੇ ਸਾਧਵੀ ਨੇ ਕਿਹਾ ਕਿ ਉਹ ਮੇਰੀ ਦੀਦੀ ਹੈ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਤੋਰਦੀ ਹੈ।

Sadhvi PragyaSadhvi Pragya

ਟਿਕਟ ਮਿਲਣ 'ਤੇ ਉਸ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖ਼ਾਸ ਹੈ। ਇਹ ਦਿਨ ਮੈਨੂੰ ਹਮੇਸ਼ਾ ਯਾਦ ਰਹੇਗਾ। ਅੱਜ ਦੇ ਦਿਨ ਮੇਰਾ ਨਾਮ ਐਲਾਨਿਆਂ ਗਿਆ ਹੈ। ਇਸ ਤੋਂ ਪਹਿਲਾਂ ਸਾਧਵੀ ਪ੍ਰਗਯਾ ਸਿੰਘ ਠਾਕੁਰ ਨੇ ਮੁੰਬਈ ਹਮਲੇ ਵਿਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ 'ਤੇ ਕੀਤੀ ਵਿਵਾਦਤ ਟਿੱਪਣੀ ਵਾਪਸ ਲੈ ਲਈ ਹੈ। ਸਾਧਵੀ ਨੇ ਕਿਹਾ ਕਿ ਉਸ ਦੇ ਬਿਆਨ ਨਾਲ ਦੁਸ਼ਮਣ ਮਜ਼ਬੂਤ ਹੋ ਰਹੇ ਹਨ ਇਸ ਲਈ ਉਹ ਅਪਣੀ ਵਾਪਸ ਲੈ ਰਹੀ ਹੈ।  

ਪ੍ਰਗਯਾ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਹੇਮੰਤ ਕਰਕਰੇ ਨੇ ਉਹਨਾਂ ਨੂੰ ਮਾਲੇਗਾਂਵ ਵਿਸਫੋਟ ਮਾਮਲੇ ਵਿਚ ਗਲਤ ਤਰੀਕੇ ਨਾਲ ਫਸਾਇਆ ਸੀ ਅਤੇ ਉਹ ਅਪਣੇ ਕਰਮਾਂ ਕਰਕੇ ਮਾਰੇ ਗਏ ਸਨ। ਹੇਮੰਤ ਕਰਕਰੇ ਮੁੰਬਈ ਅਤਿਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement