
ਕਿਹਾ - ਅਜਿਹੇ ਬਿਆਨ 'ਤੇ ਸਾਧਵੀ ਨੂੰ ਸ਼ਰਮ ਆਉਣੀ ਚਾਹੀਦੀ ਹੈ
ਚੰਡੀਗੜ੍ਹ : ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵੱਲੋਂ 26/11 ਮੁੰਬਈ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਦਿੱਤੇ ਵਿਵਾਦਤ ਬਿਆਨ ਮਗਰੋਂ ਵਿਰੋਧੀ ਪਾਰਟੀਆਂ ਨੇ ਜ਼ੋਰਦਾਰ ਸ਼ਬਦਾਂ 'ਚ ਵਿਰੋਧ ਜਤਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਕੀਤਾ ਕਿ ਕੀ ਉਹ ਸਚਮੁਚ ਸਾਧਵੀ ਹੈ। ਅਜਿਹੇ ਬਿਆਨ 'ਤੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।
Tweet
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਰ 'ਚ ਕਿਹਾ ਕਿ ਮੁੰਬਈ ਹਮਲੇ 'ਚ ਸ਼ਹੀਦ ਹੋਏ ਹੇਮੰਤ ਕਰਕਰੇ ਬਾਰੇ ਕੀਤੀ ਟਿਪਣੀ ਨਾਲ ਸਾਧਵੀ ਪ੍ਰਗਿਆ ਨੇ ਉਨ੍ਹਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਹੈ। ਇਹ ਸਾਰੀ ਭਾਰਤੀ ਫ਼ੌਜ 'ਤੇ ਕੀਤਾ ਗਿਆ ਸ਼ਬਦੀ ਹਮਲਾ ਹੈ। ਸਾਧਵੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
Captain Amrinder Singh
ਜ਼ਿਕਰਯੋਗ ਹੈ ਕਿ ਸਾਧਵੀ ਪ੍ਰਗਿਆ ਠਾਕੁਰ ਨੇ ਅੱਜ ਕਿਹਾ ਕਿ ਏ.ਟੀ.ਐਸ. ਮੁਖੀ ਹੇਮੰਤ ਕਰਕਰੇ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਮਿਲੀ ਹੈ। ਉਨ੍ਹਾਂ ਦੇ ਕਰਮ ਠੀਕ ਨਹੀਂ ਸਨ। ਇਸ ਲਈ ਉਨ੍ਹਾਂ ਨੂੰ ਸਾਧ-ਸੰਤਾਂ ਦਾ ਸ਼ਰਾਪ ਲੱਗਾ ਸੀ। ਸਾਧਵੀ ਨੇ ਕਿਹਾ ਕਿ ਮਾਲੇਗਾਓਂ ਬੰਬ ਧਮਾਕੇ ਦੇ ਸਬੰਧ 'ਚ ਏ.ਟੀ.ਐਸ. ਮੈਨੂੰ 10 ਅਕਤੂਬਰ 2008 ਨੂੰ ਸੂਰਤ ਤੋਂ ਮੁੰਬਈ ਲੈ ਕੇ ਗਈ ਸੀ। ਉਥੇ 13 ਦਿਨ ਤਕ ਬੰਧੀ ਬਣਾ ਕੇ ਰੱਖਿਆ। ਮੇਰੇ ਨਾਲ ਬੁਰਾ ਸਲੂਕ ਕੀਤਾ ਗਿਆ। ਹੇਮੰਤ ਕਰਕਰੇ ਨੂੰ ਸਾਧ-ਸੰਤਾਂ ਦਾ ਸ਼ਰਾਪ ਲੱਗਾ ਹੈ ਅਤੇ ਮੇਰੇ ਜੇਲ ਜਾਣ ਦੇ ਲਗਭਗ 45 ਦਿਨ ਬਾਅਦ ਹੀ ਉਹ 26/11 ਦੇ ਅਤਿਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ।