
ਕੋਰੋਨਾ ਵਾਇਰਸ ਤੋਂ ਬਚਣ ਅਤੇ ਬਚਾਉਣ ਲਈ ਹਰ ਕੋਈ ਆਪਣੀ ਰਾਏ ਦੇ ਰਿਹਾ ਹੈ
ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਦੇ ਤਮਾਮ ਦੇਸ਼ਾਂ 'ਚ ਹਾਹਾਕਾਰ ਮਚੀ ਹੋਈ ਹੈ। ਵਾਇਰਸ ਤੋਂ ਬਚਣ ਲਈ ਹਾਲੇ ਤੱਕ ਨਾ ਤਾਂ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ। ਇਸ ਵਾਇਰਸ ਤੋਂ ਬਚਣ ਦਾ ਇਕ ਹੀ ਇਲਾਜ ਹੈ, ਘਰਾਂ 'ਚ ਰਹੋ, ਸੁਰੱਖਿਅਤ ਰਹੋ। ਵਾਇਰਸ ਕਰ ਕੇ ਕੇਂਦਰ ਸਰਕਾਰ ਵਲੋਂ ਲੌਕਡਾਊਨ 3 ਮਈ ਤਕ ਵਧਾ ਦਿੱਤਾ ਗਿਆ ਹੈ।
File photo
ਕੋਰੋਨਾ ਵਾਇਰਸ ਤੋਂ ਬਚਣ ਅਤੇ ਬਚਾਉਣ ਲਈ ਹਰ ਕੋਈ ਆਪਣੀ ਰਾਏ ਦੇ ਰਿਹਾ ਹੈ। ਤੇ ਹੁਣ ਕੋਰੋਨਾ ਵਾਇਰਸ ਫੈਲਣ ਦਰਮਿਆਨ ਓਡੀਸ਼ਾ ਦੇ ਇਕ ਆਰਟਿਸਟ ਅਤੇ ਮੂਰਤੀਕਾਰ ਐੱਲ. ਈਸ਼ਵਰ ਰਾਵ ਨੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦਾ ਖਾਸ ਸੰਦੇਸ਼ ਦਿੱਤਾ ਹੈ। ਉਸ ਨੇ ਇਕ ਪੈਂਸਿਲ ਕਲਾ ਅਤੇ ਮਾਚਿਸ ਨਾਲ ਇਕ ਛੋਟਾ ਘਰ ਬਣਾਇਆ ਹੈ।ਇਸ ਪੈਂਸਿਲ 'ਚ 2.8 ਇੰਚ ਲੰਬਾ ਸ਼ਬਦ 'ਸਟੇਅ ਹੋਮ ਸਟੇਅ ਸੇਫ' ਦਾ ਸੰਦੇਸ਼ ਉਲੀਕਿਆ ਗਿਆ ਹੈ।
File photo
ਇਸ ਤੋਂ ਇਲਾਵਾ ਉਸ ਨੇ 256 ਮਾਚਿਸ ਦੀਆਂ ਤੀਲੀਆਂ ਨਾਲ ਇਕ ਘਰ ਵੀ ਬਣਾਇਆ ਹੈ, ਜਿਸ ਨੂੰ ਇਕ ਪਾਰਦਰਸ਼ੀ ਬੋਤਲ ਵਿਚ ਰੱਖਿਆ ਹੈ। ਈਸ਼ਵਰ ਨੇ ਦੱਸਿਆ ਕਿ ਪੈਂਸਿਲ 'ਤੇ ਉਲੀਕਿਆ ਗਿਆ ਸੰਦੇਸ਼ 2.8 ਇੰਚ ਲੰਬਾ ਹੈ। ਇਸ ਨੂੰ ਉਕੇਰਨ 'ਚ ਦੋ ਦਿਨ ਲੱਗੇ। ਉਨ੍ਹਾਂ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਤੋਂ ਬਚਾਅ ਲਈ ਘਰਾਂ 'ਚ ਰਹੋ, ਸੁਰੱਖਿਅਤ ਰਹੋ।
File Photo
ਕਿਸੇ ਵੀ ਤਰ੍ਹਾਂ ਦੇ ਇਕੱਠ ਦਾ ਹਿੱਸਾ ਨਾ ਬਣੋ ਅਤੇ ਸਿਰਫ਼ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਇਹ ਵਾਇਰਸ ਨੂੰ ਮਾਤ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ। ਲੌਕਡਾਊੂਨ ਦੌਰਾਨ ਮੈਂ ਬਸ ਆਪਣੇ ਹੁਨਰ ਨੂੰ ਦਿਖਾਵਾਂਗਾ। ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਘਰਾਂ 'ਚ ਰਹੋ, ਸੁਰੱਖਿਅਤ ਰਹੋ। ਇਸ ਵਾਇਰਸ ਵਿਰੁੱਧ ਜੰਗ ਅਸੀਂ ਹਾਲ 'ਚ ਜਿੱਤਣੀ ਹੈ ਅਤੇ ਜਿੱਤ ਕੇ ਰਹਾਂਗਾ।