
19 ਮਈ ਤੱਕ ਕੇਰਲ ਵਿਚ ਕਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਦਰ 67 ਫੀਸਦੀ ਹੈ
ਦੇਸ਼ ਵਿਚ ਲੌਕਡਾਊਨ ਲਗਾਉਂਣ ਦੇ ਬਾਵਜੂਦ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਉੱਥੇ ਹੀ ਭਾਰਤ ਵਿਚ ਸਭ ਤੋਂ ਪਹਿਲਾ ਪੌਜਟਿਵ ਕੇਸ ਆਉਂਣ ਵਾਲੇ ਸੂਬੇ ਵਿਚ ਹੁਣ ਕਰੋਨਾ ਵਾਇਰਸ ਦਾ ਪ੍ਰਭਾਵ ਦਿਨੋਂ-ਦਿਨ ਘੱਟ ਹੁੰਦਾ ਜਾ ਰਿਹਾ ਹੈ। ਭਾਵੇਂ ਕਿ ਲੋਕਾਂ ਵੱਲੋਂ ਖੱਬੇ-ਪੱਖੀ ਸਰਕਾਰਾਂ ਨਾਲ ਨਫਰਤ ਜਰੂਰ ਕੀਤੀ ਜਾਂਦੀ ਹੈ ਪਰ ਉਨ੍ਹਾਂ ਦੀ ਨੇਕੀ ਨੂੰ ਵੀ ਸਵੀਕਾਰ ਕਰਨਾ ਚਾਹੀਦਾ ਹੈ। ਖਾਸ ਕਰਕੇ ਸੰਕਟ ਦੀ ਸਥਿਤੀ ਵਿਚ ਜਦੋਂ ਉਹ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਵਧੀਆ ਕੰਮ ਕਰ ਰਹੀਂਆਂ ਹਨ।
Coronavirus
ਕੁਝ ਅੰਕੜੇ ਇਹ ਸੋਚਣ ਤੇ ਜਰੂਰ ਮਜ਼ਬੂਰ ਕਰ ਰਹੇ ਹਨ ਕਿ ਕੇਰਲ ਸੂਬਾ ‘ਕਰੋਨਾ ਵਾਇਰਸ’ ਨਾਲ ਨਜਿੱਠਣ ਲਈ ਦੂਜਿਆਂ ਸੂਬਿਆਂ ਨਾਲੋਂ ਅੱਗੇ ਕਿਵੇਂ ਜਾ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਰਲ ਸੂਬਾ ਕਰੋਨਾ ਵਾਇਰਸ ਨਾਲ ਲੜਨ ਲਈ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਇਸ ਦੇ ਵਿਚ ਉੱਥੇ ਦੇ ਲੋਕ ਵੀ ਪ੍ਰਸ਼ਾਸਨ ਅਤੇ ਸਰਕਾਰ ਦਾ ਪੂਰਾ ਸਹਿਯੋਗ ਦੇ ਰਹੇ ਹਨ।
Coronavirus cases
ਦੱਸ ਦੱਈਏ ਕਿ ਇਸ ਸੰਕਟ ਦੇ ਸਮੇਂ ਵਿਚ ਕੇਰਲ ਸੂਬੇ ਨੂੰ ਦੇਖ ਕੇ ਪਤਾ ਲੱਗਾ ਹੈ ਕਿ ਜੇਕਰ ਸਿਹਤ ਸੇਵਾਵਾਂ ਦੀ ਚੰਗੀ ਤਿਆਰੀ ਹੋਵੇ, ਸ਼ਕਤੀਆਂ ਦਾ ਵਿਕੇਂਦਰੀਕਰਣ ਹੋਵੇ, ਨੌਕਰਸ਼ਾਹੀ ਅਤੇ ਹੋਰ ਮਾਹਰਾਂ ਵਿਚ ਬਿਹਤਰ ਤਾਲਮੇਲ ਹੋਵੇ ਤਾਂ ਕਰੋਨਾ ਵਰਗੀ ਇਸ ਮਹਾਂਮਾਰੀ ਨਾਲ ਅਸਾਨੀ ਨਾਲ ਲੜਿਆ ਜਾ ਸਕਦਾ ਹੈ। ਇਸ ਲਈ ਜੇਕਰ ਦੇਸ਼ ਦੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਅਤੇ ਲੋਕ ਵੀ ਕੇਰਲ ਵਰਗੇ ਮਾਡਲ ਨੂੰ ਆਪਣਾਉਂਣ ਤਾਂ ਕਰੋਨਾ ਤਾਂ ਕੀ ਫਿਰ ਕਿਸੇ ਵੀ ਮਹਾਂਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ।
Coronavirus
ਜ਼ਿਕਰਯੋਗ ਹੈ ਕਿ ਕੇਰਲ ਨੇ ਹੋਰਨਾਂ ਸੂਬਿਆਂ ਨੂੰ ਰਸਤਾ ਦਿਖਾਇਆ ਹੈ ਕਿ ਮਹਾਂਮਾਰੀ ਨਾਲ ਕਿਸ ਤਰ੍ਹਾਂ ਲੜਿਆ ਜਾ ਸਕਦਾ ਹੈ। ਦੱਸ ਦੱਈਏ ਕਿ 19 ਮਈ ਤੱਕ ਕੇਰਲ ਵਿਚ ਕਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਦਰ 67 ਫੀਸਦੀ ਹੈ ਅਤੇ ਉੱਥੇ ਹੀ ਇਸ ਵਾਇਰਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਦਰ ਸਿਰਫ 0.5 ਫੀਸਦੀ ਹੈ।
Coronavirus positive case covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।