ਭੀੜ ਨੇ ਸਾਧੂਆਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਪੁਲਿਸ ਖੜ੍ਹੀ ਦੇਖਦੀ ਰਹੀ ਤਮਾਸ਼ਾ!
Published : Apr 20, 2020, 10:24 am IST
Updated : Apr 20, 2020, 11:00 am IST
SHARE ARTICLE
Mumbai palghar Lockdown
Mumbai palghar Lockdown

ਰਾਸਤੇ ਵਿਚ ਪਾਲਘਰ ਦੇ ਕਾਸਾ ਪੁਲਿਸ ਸਟੇਸ਼ਨ ਦੇ ਗੜਚਿੰਚਲੇ ਪਿੰਡ...

ਨਵੀਂ ਦਿੱਲੀ: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਨਾਲ ਲਗਦੇ ਪਾਲਘਰ ਵਿਚ ਐਤਵਾਰ ਨੂੰ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰੇ ਲੋਕਾਂ ਨੂੰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਹੈ। ਮਹਾਰਾਸ਼ਟਰ ਦੇ ਪਾਲਘਰ ਵਿਚ ਦੋ ਸਾਧੂਆਂ ਸਮੇਤ ਤਿੰਨ ਲੋਕਾਂ ਦੀ ਮਾਰਕੁੱਟ ਕਰ ਕੇ ਹੱਤਿਆ ਕਰ ਦਿੱਤੀ ਗਈ। ਲਾਕਡਾਊਨ ਦੌਰਾਨ ਦੋਵੇਂ ਸਾਧੂ ਅਪਣੇ ਗੁਰੂ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਲਈ ਸੂਰਤ ਜਾ ਰਹੇ ਸਨ।

Mob Lynching Mob Lynching

ਰਾਸਤੇ ਵਿਚ ਪਾਲਘਰ ਦੇ ਕਾਸਾ ਪੁਲਿਸ ਸਟੇਸ਼ਨ ਦੇ ਗੜਚਿੰਚਲੇ ਪਿੰਡ ਵਿਚ ਲੋਕਾਂ ਨੇ ਸਾਧੂਆਂ ਅਤੇ ਉਹਨਾਂ ਦੇ ਡ੍ਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ। ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਪੁਲਿਸ ਵੀ ਮੌਜੂਦ ਸੀ ਪਰ ਉਹ ਚੁੱਪ-ਚਾਪ ਖੜ ਕੇ ਸਿਰਫ ਤਮਾਸ਼ਾ ਦੇਖਦੀ ਰਹੀ।

Mob Lynching Mob Lynching

 ਇਸ ਦਿਲ ਦਿਹਲਾਅ ਦੇਣ ਵਾਲੀ ਘਟਨਾ ਤੇ ਕੁੱਝ ਸਵਾਲ ਖੜ੍ਹੇ ਹੁੰਦੇ ਹਨ... ਪੁਲਿਸ ਦੀ ਮੌਜੂਦਗੀ ਵਿਚ ਕਿਵੇਂ ਹੋਈ ਮਾਬ ਲਿੰਚਿੰਗ? ਦੂਜਾ ਸਵਾਲ-ਸਾਧੂਆਂ ਦੀ ਬੇਰਹਿਮੀ ਨਾਲ ਹੱਤਿਆ ਦਾ ਜ਼ਿੰਮੇਵਾਰ ਕੌਣ? ਤੀਜਾ ਸਵਾਲ-ਆਖਿਰ ਕਿਸਨੇ ਅਫਵਾਹ ਫੈਲਾ ਕੇ ਲਈ ਸਾਧੂਆਂ ਦੀ ਜਾਨ? ਚੌਥਾ ਸਵਾਲ-ਲਾਕਡਾਊਨ ਦੇ ਬਾਵਜੂਦ ਸੈਂਕੜੇ ਲੋਕ ਕਿਵੇਂ ਇਕੱਠੇ ਹੋਏ? ਪੰਜਵਾ ਸਵਾਲ-ਟੁਕੜੇ-ਟੁਕੜੇ ਗੈਂਗ ਦੇ ਹਮਦਰਦ ਸਾਧੂਆਂ ਦੀ ਹੱਤਿਆ ਤੇ ਚੁੱਪ ਕਿਉਂ?

Mob Lynching Mob Lynching

ਇਸ ਵਾਰਦਾਤ ਦੇ ਚਲਦੇ ਕਈ ਗੁੰਝਲਦਾਰ ਸਵਾਲਾਂ ਦੇ ਜਵਾਬਾਂ ਦਾ ਇੰਤਜ਼ਾਰ ਹੈ। ਦੇਸ਼ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਪਰ ਪਾਲਘਰ ਵਿਚ ਕੋਰੋਨਾ ਦੇ ਨਾਲ-ਨਾਲ ਅਫਵਾਹ ਦਾ ਡਬਲ ਅਟੈਕ ਹੈ। ਬੱਚਾ ਚੋਰੀ ਦੀ ਅਫਵਾਹ ਇੱਥੇ ਇੰਝ ਫੈਲੀ ਕਿ ਤਿੰਨ ਜ਼ਿੰਦਗੀਆਂ ਖਤਮ ਕਰ ਦਿੱਤੀਆਂ ਗਈਆਂ। ਹਾਲਾਂਕਿ ਪੁਲਿਸ ਹੁਣ ਐਕਸ਼ਨ ਵਿਚ ਹੈ। ਵਾਰਦਾਤ ਵਿਚ ਹੁਣ ਤਕ 101 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ 9 ਨਾਬਾਲਗ ਆਰੋਪੀਆਂ ਨੂੰ ਜੁਵੇਨਾਈਲ ਸ਼ੇਲਟਰ ਹੋਮ ਭੇਜਿਆ ਗਿਆ ਹੈ।

Mob LynchingMob Lynching

ਪਰ ਮਾਮਲਾ ਬਹੁਤ ਗਰਮਾਇਆ ਹੋਇਆ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਹਾਈਲੈਵਲ ਜਾਂਚ ਦੀ ਮੰਗ ਕਰ ਰਿਹਾ ਹੈ। ਵਾਰਦਾਤ ਦੀ ਆਲ ਇੰਡੀਆ ਅਰੇਨਾ ਕੌਂਸਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਅਰੇਨਾ ਕੌਂਸਲ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਤੋਂ ਦੋਵੇਂ ਸਾਧੂਆਂ ਦੀ ਹੱਤਿਆ ਦੀ ਜਾਂਚ ਅਤੇ ਅਪਰਾਧੀਆਂ ਦੇ ਨਾਲ-ਨਾਲ ਉਹਨਾਂ ਪੁਲਿਸ ਵਾਲਿਆਂ ਤੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜੋ ਕਿ ਵਾਰਦਾਤ ਦੇ ਸਮੇਂ ਤਮਾਸ਼ਾ ਦੇਖ ਰਹੇ ਸੀ।

ਦੂਜੇ ਪਾਸੇ ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵੀਟ ਕਰ ਦਸਿਆ ਕਿ ਹਮਲਾ ਕਰਨ ਵਾਲੇ ਅਤੇ ਜਿਹਨਾਂ ਦੀ ਹਮਲੇ ਵਿਚ ਜਾਨ ਗਈ ਹੈ ਦੋਵੇਂ ਅਲੱਗ-ਅਲੱਗ ਧਰਮਾਂ ਦੇ ਨਹੀਂ ਹਨ। ਪੁਲਿਸ ਨੂੰ ਬੇਵਜ੍ਹਾ ਸਮਾਜ ਭੇਦ-ਭਾਵ ਪੈਦਾ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ। ਸਿਆਸਤ ਗਰਮਾ ਚੁੱਕੀ ਹੈ। ਸਾਧੂਆਂ-ਸੰਤਾਂ ਦਾ ਗੁੱਸਾ ਭੜਕਿਆ ਹੋਇਆ ਹੈ ਅਤੇ ਦੂਜੇ ਪਾਸੇ ਮਹਾਰਾਸ਼ਟਰ ਸਰਕਾਰ ਵੀ ਇਹ ਦਿਖਾਉਣ ਦੀ ਕੋਸ਼ਿਸ਼ ਵਿਚ ਹੈ ਕਿ ਆਰੋਪੀ ਬਖ਼ਸ਼ੇ ਨਹੀਂ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement