
ਪੰਜ ਸਭ ਤੋਂ ਪ੍ਰਭਾਵਿਤ ਸ਼ਹਿਰਾਂ, ਪ੍ਰਯਾਗਰਾਜ, ਲਖਨਊ, ਕਾਨਪੁਰ, ਵਾਰਾਣਸੀ ਅਤੇ ਗੋਰਖਪੁਰ ਵਿੱਚ 26 ਅਪ੍ਰੈਲ ਤੱਕ ਤਾਲਾਬੰਦੀ ਵਰਗੀ ਪਾਬੰਦੀ ਦੇ ਆਦੇਸ਼ ਦਿੱਤੇ ਹਨ।
ਲਖਨਊ: ਦੇਸ਼ ਭਰ ਵਿਚ ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਹਲਾਤ ਬੇਕਾਬੂ ਹੋ ਗਏ ਹਨ। ਇਸ ਵਿਚਕਾਰ ਦਿੱਲੀ ਸਰਕਾਰ ਨੇ ਇਕ ਹਫ਼ਤੇ ਦਾ ਲਾਕਡਾਊਨ ਲਾਗੂ ਕਰ ਦਿੱਤਾ ਹੈ ਪਰ ਯੂਪੀ ਸਰਕਾਰ ਤਾਲਾਬੰਦੀ ਲਾਉਣ ਲਈ ਤਿਆਰ ਨਹੀਂ ਹੈ। ਸੋਮਵਾਰ ਨੂੰ, ਅਲਾਹਾਬਾਦ ਹਾਈ ਕੋਰਟ ਨੇ ਕੋਰੋਨਾ ਬਲਾਸਟ ਵਿੱਚ ਸਿਹਤ ਸਹੂਲਤਾਂ ਦੀ ਅਸਫਲਤਾ ਦੇ ਮੱਦੇਨਜ਼ਰ ਰਾਜ ਦੇ ਪੰਜ ਸਭ ਤੋਂ ਪ੍ਰਭਾਵਿਤ ਸ਼ਹਿਰਾਂ, ਪ੍ਰਯਾਗਰਾਜ, ਲਖਨਊ, ਕਾਨਪੁਰ, ਵਾਰਾਣਸੀ ਅਤੇ ਗੋਰਖਪੁਰ ਵਿੱਚ 26 ਅਪ੍ਰੈਲ ਤੱਕ ਤਾਲਾਬੰਦੀ ਵਰਗੀ ਪਾਬੰਦੀ ਦੇ ਆਦੇਸ਼ ਦਿੱਤੇ ਹਨ।
Coronavirus
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਇਲਾਹਾਬਾਦ ਹਾਈ ਕੋਰਟ ਦੇ ਪੰਜ ਸ਼ਹਿਰਾਂ ਵਿਚ ਤਾਲਾਬੰਦੀ ਲਾਉਣ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਸੁਪਰੀਮ ਕੋਰਟ ਦਾ ਬੈਂਚ ਅੱਜ ਚੀਫ਼ ਜਸਟਿਸ ਆਫ ਇੰਡੀਆ ਦੀ ਅਗਵਾਈ ਵਿੱਚ ਅੱਜ ਇਸ ਕੇਸ ਦੀ ਸੁਣਵਾਈ ਕਰੇਗਾ। ਦੱਸ ਦੇਈਏ ਕਿ ਯੂਪੀ ਸਰਕਾਰ ਦਾ ਕਹਿਣਾ ਹੈ ਕਿ ਰਾਜ ਵਿਚ ਕੋਰੋਨਾ ਦੇ ਮਾਮਲੇ ਵਧੇ ਹਨ, ਕੰਟਰੋਲ ਲਈ ਸਖਤੀ ਵੀ ਜ਼ਰੂਰੀ ਹੈ। ਸਰਕਾਰ ਨੇ ਕਈ ਸਖਤ ਕਦਮ ਚੁੱਕੇ ਹਨ, ਹੋਰ ਕਦਮ ਚੁੱਕੇ ਜਾ ਰਹੇ ਹਨ।
Yogi Adityanath