Fake online booking News : ਤੀਰਥ ਯਾਤਰਾ ਲਈ ਬੁਕਿੰਗ ਲਈ ਹੋ ਰਹੀ ਹੈ ਫ਼ਰਜ਼ੀ ਆਨਲਾਈਨ ਬੁਕਿੰਗ, ਰਹੋ ਸਾਵਧਾਨ
Published : Apr 20, 2025, 11:56 am IST
Updated : Apr 20, 2025, 11:56 am IST
SHARE ARTICLE
Representative Imgae
Representative Imgae

Fake online booking News : ਗ੍ਰਹਿ ਮੰਤਰਾਲੇ ਨੇ ਦਿਤੀ ਚਿਤਾਵਨੀ, ਸਰਕਾਰੀ ਤੇ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਕਰੋ ਬੁਕਿੰਗ

Fake online booking is being done for booking for pilgrimage, be careful Latest News in Punjabi : ਦਿੱਲੀ : ਤੁਸੀਂ ਵੀ ਤੀਰਥ ਯਾਤਰਾ 'ਤੇ ਜਾਣ ਲਈ ਆਨਲਾਈਨ ਬੁਕਿੰਗ ਕਰਦੇ ਹੋ ਤਾਂ ਤੁਹਾਡੇ ਲਈ ਇਹ ਵੱਡੀ ਖ਼ਬਰ ਹੈ। ਗ੍ਰਹਿ ਮੰਤਰਾਲਾ ਦੇ ਅਧੀਨ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਨੇ ਦੇਸ਼ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਧੋਖਾਧੜੀ (ਆਨਲਾਈਨ ਬੁਕਿੰਗ) ਸਬੰਧੀ ਇਕ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਮੰਤਰਾਲੇ ਦੇ ਅਨੁਸਾਰ, ਸਾਈਬਰ ਅਪਰਾਧੀ ਜਾਅਲੀ ਵੈੱਬਸਾਈਟਾਂ, ਗੁੰਮਰਾਹਕੁੰਨ ਸੋਸ਼ਲ ਮੀਡੀਆ ਪੇਜਾਂ, ਫੇਸਬੁੱਕ ਪੋਸਟਾਂ ਅਤੇ ਗੂਗਲ ਵਰਗੇ ਸਰਚ ਇੰਜਣਾਂ 'ਤੇ ਲੁਭਾਵਣੇ ਇਸ਼ਤਿਹਾਰਾਂ ਰਾਹੀਂ ਮਾਸੂਮ ਲੋਕਾਂ ਨੂੰ ਠੱਗ ਰਹੇ ਹਨ।

ਸਾਈਬਰ ਅਪਰਾਧੀ ਬੇਹੱਦ ਪ੍ਰੋਫ਼ੈਸ਼ਨਲ ਲੁੱਕ ਵਾਲੀਆਂ ਨਕਲੀ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ਬਣਾ ਕੇ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਲੁਭਾਵਨੇ ਆਫ਼ਰਜ਼ ਦਿਖਾਉਂਦੇ ਹਨ। ਇਨ੍ਹਾਂ ਫ਼ਰਜ਼ੀ ਸਾਈਟਾਂ 'ਤੇ ਕੇਦਾਰਨਾਥ ਅਤੇ ਚਾਰ ਧਾਮ ਯਾਤਰਾ ਲਈ ਹੈਲੀਕਾਪਟਰ ਬੁਕਿੰਗ, ਧਾਰਮਕ ਸਥਾਨਾਂ ਲਈ ਹੋਟਲ ਅਤੇ ਗੈਸਟ ਹਾਊਸ ਬੁਕਿੰਗ, ਕੈਬ ਅਤੇ ਟੈਕਸੀ ਸੇਵਾ ਲਈ ਆਨਲਾਈਨ ਬੁਕਿੰਗ, ਹਾਲੀਡੇ ਪੈਕੇਜ ਅਤੇ ਧਾਰਮਕ ਟੂਰ ਦੀਆਂ ਸਕੀਮਾਂ ਵਰਗੇ ਆਕਰਸ਼ਕ ਆਫ਼ਰਜ਼ ਦਿਤੇ ਜਾਂਦੇ ਹਨ। ਲੋਕਾਂ ਤੋਂ ਐਡਵਾਂਸ ਪੇਮੈਂਟ ਲੈਣ ਤੋਂ ਬਾਅਦ ਇਹ ਫ਼ਰਜ਼ੀ ਵੈੱਬਸਾਈਟਾਂ ਅਤੇ ਵਟਸਐਪ ਨੰਬਰ ਅਚਾਨਕ ਬੰਦ ਹੋ ਜਾਂਦੇ ਹਨ ਅਤੇ ਠੱਗੇ ਗਏ ਲੋਕ ਸ਼ਿਕਾਇਤ ਵੀ ਨਹੀਂ ਕਰ ਪਾਉਂਦੇ। 

ਗ੍ਰਹਿ ਮੰਤਰਾਲਾ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸੇਵਾ ਦੀ ਬੁਕਿੰਗ ਤੋਂ ਪਹਿਲਾਂ ਹੇਠਾਂ ਲਿਖੀਆਂ ਗੱਲਾਂ ਦਾ ਖਾਸ ਧਿਆਨ ਰੱਖੋ।

  • ਸਰਕਾਰੀ ਅਤੇ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਬੁਕਿੰਗ ਕਰੋ।
  • ਅਣਜਾਣ ਲਿੰਕ ਅਤੇ ਅਣਚਾਹੇ ਵਿਗਿਆਪਨਾਂ 'ਤੇ ਕਲਿੱਕ ਕਰਨ ਤੋਂ ਬਚੋਂ।
  • ਸੋਸ਼ਲ ਮੀਡੀਆ ਜਾਂ ਵਟਸਐਪ ਨੰਬਰ ਰਾਹੀਂ ਪੇਮੈਂਟ ਨਾ ਕਰੋ।
  • ਵੈੱਬਸਾਈਟ ਦੇ URL ਦੀ ਜਾਂਚ ਕਰੋ, HTTPS ਸਕਿਉਰਿਟੀ ਅਤੇ ਸਹੀ ਸਪੈਲਿੰਗ ਨੂੰ ਜ਼ਰੂਰ ਦੇਖੋ।
  • ਸ਼ੱਕੀ ਮਾਮਲਿਆਂ 'ਚ ਤੁਰੰਤ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (www.cybercrime.gov.in) 'ਤੇ ਸ਼ਿਕਾਇਤ ਕਰੋ।

I4C ਨੇ ਇਹ ਸੁਝਾਅ ਦਿਤਾ ਹੈ ਕਿ ਕੇਦਾਰਨਾਥ ਹੈਲੀਕਾਪਟਰ ਬੁਕਿੰਗ ਸਿਰਫ਼ IRCTC ਦੇ ਅਧਿਕਾਰਤ ਪੋਰਟਲ ਤੋਂ ਹੀ ਕਰੋ ਜੋ ਕਿ https://www.heliyatra.irctc.co.in ਹੈ ਅਤੇ ਸੋਮਨਾਥ ਮੰਦਰ ਦੇ ਗੈਸਟ ਹਾਊਸ ਦੀ ਬੁਕਿੰਗ ਦੀ ਅਧਿਕਾਰਤ ਵੈੱਬਸਾਈਟ https://somnath.org ਹੈ। 

SHARE ARTICLE

ਏਜੰਸੀ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement