ਆਸਾਮ 'ਚ ਪਤੀ ਨੇ ਪਤਨੀ ਦਾ ਸਿਰ ਵੱਢਿਆ, ਸਾਈਕਲ ਤੇ ਲੈ ਕੇ ਪਹੁੰਚਿਆ ਥਾਣੇ, ਜਾਣੋ ਫਿਰ ਕੀ ਹੋਇਆ
Published : Apr 20, 2025, 7:49 pm IST
Updated : Apr 20, 2025, 7:49 pm IST
SHARE ARTICLE
In Assam, a husband beheaded his wife, took her to the police station on a bicycle
In Assam, a husband beheaded his wife, took her to the police station on a bicycle

ਦੋਸ਼ੀ ਬਿਤੀਸ਼ ਹਾਜੋਂਗ ਨੇ ਆਪਣੀ ਪਤਨੀ ਬੈਜੰਤੀ ਦਾ ਸਿਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ

ਅਸਾਮ: ਅਸਾਮ ਵਿੱਚ, ਇੱਕ 60 ਸਾਲਾ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਕਲਮ ਕਰ ਦਿੱਤਾ। ਉਹ ਕੱਟੇ ਹੋਏ ਸਿਰ ਦੇ ਨਾਲ ਸਾਈਕਲ 'ਤੇ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। ਇਹ ਘਟਨਾ 19 ਅਪ੍ਰੈਲ ਦੀ ਰਾਤ ਨੂੰ ਚਿਰਾਂਗ ਜ਼ਿਲ੍ਹੇ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਬਿਤੀਸ਼ ਹਾਜੋਂਗ ਨੇ ਆਪਣੀ ਪਤਨੀ ਬੈਜੰਤੀ ਦਾ ਸਿਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਅਤੇ ਫਿਰ ਸਾਈਕਲ 'ਤੇ ਪੁਲਿਸ ਸਟੇਸ਼ਨ ਗਿਆ। ਉਸਨੇ ਆਪਣੀ ਪਤਨੀ ਦਾ ਕੱਟਿਆ ਹੋਇਆ ਸਿਰ ਸਾਈਕਲ ਦੀ ਟੋਕਰੀ ਵਿੱਚ ਰੱਖਿਆ ਹੋਇਆ ਸੀ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਬਿਤਿਸ਼ ਇੱਕ ਦਿਹਾੜੀਦਾਰ ਮਜ਼ਦੂਰ ਹੈ। ਉਸਦੇ ਅਤੇ ਉਸਦੀ ਪਤਨੀ ਵਿਚਕਾਰ ਝਗੜੇ ਹੁੰਦੇ ਸਨ, ਜਿਸ ਕਾਰਨ ਬਿਤੀਸ਼ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਇੱਕ ਗੁਆਂਢੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਬਿਤਿਸ਼ ਦੇ ਕੰਮ ਤੋਂ ਘਰ ਵਾਪਸ ਆਉਣ ਤੋਂ ਬਾਅਦ ਦੋਵਾਂ ਵਿਚਕਾਰ ਬਹੁਤ ਵੱਡਾ ਝਗੜਾ ਹੋਇਆ। ਦੋਵੇਂ ਨਿੱਤ ਛੋਟੀਆਂ-ਛੋਟੀਆਂ ਗੱਲਾਂ 'ਤੇ ਲੜਦੇ ਰਹਿੰਦੇ ਸਨ। ਚਿਰਾਂਗ ਏਐਸਪੀ ਰਸ਼ਮੀ ਰੇਖਾ ਸ਼ਰਮਾ ਨੇ ਕਿਹਾ, 'ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।' ਫੋਰੈਂਸਿਕ ਮਾਹਿਰਾਂ ਨੇ ਨਮੂਨੇ ਇਕੱਠੇ ਕੀਤੇ ਹਨ। ਦੋਸ਼ੀ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement