
Prayagraj News : ਕਿਹਾ ਕਿ ਪੀਡੀਏ (ਪਿਛੜੇ ਦਲਿਤ ਅਤੇ ਘੱਟ ਗਿਣਤੀ) 2027 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜ ਤੋਂ ਭਾਜਪਾ ਨੂੰ ਉਖਾੜ ਸੁੱਟੇਗੀ
Prayagraj News in Punjabi : ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਕਿਹਾ ਕਿ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਰੋਧੀ ‘ਇੰਡੀਆ’ ਗਠਜੋੜ ਜਾਰੀ ਰਹੇਗਾ। ਉਨ੍ਹਾਂ ਨੇ ਭਾਜਪਾ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਵਕਫ (ਸੋਧ) ਬਿਲ ਰਾਹੀਂ ਮਾਫੀਆ ਵਾਂਗ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਯਾਦਵ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੀਡੀਏ (ਪਿਛੜੇ ਦਲਿਤ ਅਤੇ ਘੱਟ ਗਿਣਤੀ) 2027 ਦੀਆਂ ਵਿਧਾਨ ਸਭਾ ਚੋਣਾਂ ’ਚ ਰਾਜ ਤੋਂ ਭਾਜਪਾ ਨੂੰ ਉਖਾੜ ਸੁੱਟੇਗੀ। ‘ਇੰਡੀਆ’ ਬਲਾਕ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਦੁਹਰਾਇਆ ਕਿ ‘ਇੰਡੀਆ’ ਗਠਜੋੜ ਮੌਜੂਦ ਹੈ ਅਤੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਬਣੇ ਗਠਜੋੜ ਦੇ ਭਵਿੱਖ ਬਾਰੇ ਸ਼ੱਕਾਂ ਨੂੰ ਦੂਰ ਕਰਦਾ ਰਹੇਗਾ।
ਉਨ੍ਹਾਂ ਕਿਹਾ, ‘‘ਭਾਜਪਾ ਵਕਫ ਸੋਧ ਬਿਲ ਲੈ ਕੇ ਆਈ ਹੈ ਤਾਂ ਜੋ ਉਹ ਜ਼ਮੀਨ ਖੋਹ ਸਕੇ। ਜਿੱਥੇ ਵੀ ਉਹ ਜ਼ਮੀਨ ਵੇਖਦੇ ਹਨ, ਉਹ ਉਸ ’ਤੇ ਕਬਜ਼ਾ ਕਰ ਲੈਂਦੇ ਹਨ।’’ ਉਨ੍ਹਾਂ ਨੇ ਭਾਜਪਾ ਨੂੰ ਭੂ-ਮਾਫੀਆ ਪਾਰਟੀ ਕਿਹਾ। ਉਨ੍ਹਾਂ ਸੱਤਾਧਾਰੀ ਪਾਰਟੀ ’ਤੇ ਨੋਟਬੰਦੀ ਅਤੇ ਜੀ.ਐਸ.ਟੀ. ਰਾਹੀਂ ਲੋਕਾਂ ਦਾ ਪੈਸਾ ਖੋਹਣ ਅਤੇ ਰਾਖਵਾਂਕਰਨ ਦੇ ਅਧਿਕਾਰਾਂ ਨੂੰ ਘਟਾਉਣ ਦਾ ਦੋਸ਼ ਲਾਇਆ।
(For more news apart from 'India' alliance will continue in 2027 UP elections too: Akhilesh Yadav News in Punjabi, stay tuned to Rozana Spokesman)