ਹੁਣ ਕੇਂਦਰ ਸਰਕਾਰ ਵਲੋਂ ਪੰਜਾਬ ਭੇਜੀ ਘਟੀਆ ਮਿਅਰ ਦੀ ਦਾਲ ਦਾ ਭਾਂਡਾ ਭੱਜਾ
Published : May 20, 2020, 6:38 am IST
Updated : May 20, 2020, 6:38 am IST
SHARE ARTICLE
Photo
Photo

ਪੰਜਾਬ ਨੇ ਕਈ ਭਰੇ ਟਰੱਕ ਕੇਂਦਰ ਨੂੰ ਵਾਪਸ ਭੇਜੇ, ਮੰਤਰੀ ਆਸ਼ੂ ਨੇ ਕੇਂਦਰ ਸਰਕਾਰ ਵੋਲ ਸਖ਼ਤ ਰੋਸ ਵੀ ਦਰਜ ਕਰਵਾਇਆ

ਚੰਡੀਗੜ੍ਹ: ਕੇਂਦਰ ਸਰਕਾਰ ਜਿੱਥੇ ਪੰਜਾਬ ਨੂੰ ਵਿੱਤੀ ਸਹਾਇਤਾ ਦੇਣ 'ਚ ਹੱਥ ਪਿੱਛੇ ਖਿੱਚ ਰਿਹਾ ਹੈ, ਉਥੇ ਹੁਣ ਕੇਂਦਰ ਸਰਕਾਰ ਵਲੋਂ ਸੂਬੇ 'ਚ ਲੋੜਵੰਦ ਗ਼ਰੀਬ ਲੋਕਾਂ ਨੂੰ ਵੰਡਣ ਲਈ ਭੇਜੇ ਗਏ ਰਾਸ਼ਨ 'ਚ ਘਟੀਆ ਮਿਆਰ ਦੀ ਦਾਲ ਭੇਜੇ ਜਾਣ ਦਾ ਭਾਂਡਾ ਵੀ ਭੱਜ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਭੇਜੇ ਰਾਸ਼ਨ ਨੂੰ ਵੰਡੇ ਨਾ ਜਾਣ ਦੇ ਮੁੱਦੇ 'ਤੇ ਪਿਛਲੇ ਦਿਨਾਂ 'ਚ ਅਕਾਲੀ ਅਤੇ ਭਾਜਪਾ ਦੇ ਪ੍ਰਮੁੱਖ ਨੇਤਾਵਾਂ ਨੇ ਖ਼ੂਬ ਰਾਜਨੀਤੀ ਕੀਤੀ।

Harsimrat BadalHarsimrat Badal

ਇਨ੍ਹਾਂ 'ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਂ ਜ਼ਿਕਰਯੋਗ ਹਨ। ਭਾਜਪਾ ਨੇ ਤਾਂ ਰਾਸ਼ਨ ਦੇ ਮੁੱਦੇ 'ਤੇ ਸੂਬੇ ਭਰ 'ਚ ਵਰਤ ਵੀ ਰਖਿਆ ਸੀ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਕਣਕ ਨਾਲ ਦਾਲ ਦੀ ਸਪਲਾਈ ਸ਼ੁਰੂ 'ਚ ਤਾਂ ਮੁਸ਼ਕਲ ਨਾਲ 25 ਫ਼ੀ ਸਦੀ ਹੀ ਭੇਜੀ ਗਈ ਸੀ ਤੇ ਉਸ ਤੋਂ ਬਾਅਦ ਰੌਲੇ-ਰੱਪੇ ਕਾਰਨ ਦੇਰੀ ਨਾਲ ਬਾਕੀ ਸਪਲਾਈ ਭੇਜਣੀ ਸ਼ੁਰੂ ਕੀਤੀ ਗਈ।

Punjab GovtPunjab Govt

ਇਸ ਕਾਰਨ ਪੰਜਾਬ ਸਰਕਾਰ ਵਲੋਂ ਦਾਲ ਵੰਡਣ 'ਚ ਦੇਰੀ ਵੀ ਹੋਈ। ਅਪ੍ਰੈਲ ਮਹੀਨੇ ਦੇ ਅੰਤ ਤਕ 700 ਮੀਟ੍ਰਿਕ ਟਨ ਦੇ ਕਰੀਬ ਦਾਲ ਦੀ ਸਪਲਾਈ ਆਈ। ਇਸ 'ਚੋਂ ਪਿਛਲੇ ਦਿਨਾਂ 'ਚ ਜੋ ਦਾਲ ਵੰਡੀ ਗਈ ਉਸ ਦੀ ਘਟੀਆ ਕੁਆਲਿਟੀ ਦੇ ਮਾਮਲੇ ਸ਼ੁਰੂ ਆਉਣ ਲੱਗੇ। ਮਿਲੀ ਜਾਣਕਾਰੀ ਅਨੁਸਾਰ 50 ਮੀਟ੍ਰਿਕ ਟਨ ਤੋਂ ਵੱਧ ਦਾਲ ਮਾੜੀ ਕੁਆਲਿਟੀ ਦੀ ਹੋਣ ਕਾਰਨ ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਵਾਪਸ ਭੇਜ ਦਿਤੀ ਗਈ ਹੈ।

PhotoPhoto

ਕੇਂਦਰ ਦੀ ਘਟੀਆ ਦਾਲ ਬਾਰੇ ਹੁਣ ਜਵਾਬ ਦੇਣ ਅਕਾਲੀ-ਭਾਜਪਾ ਵਾਲੇ : ਆਸ਼ੂ

Bharat Bhushan AshuBharat Bhushan Ashu

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੇਂਦਰ ਤੋਂ ਵੰਡਣ ਲਈ ਆਈ ਦਾਲ ਦੀ ਸਪਲਾਈ ਦੀ ਕੁਆਲਿਟੀ ਘਟੀਆ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਸ ਬਾਰੇ ਜ਼ਿਲ੍ਹਾ ਮੋਹਾਲੀ ਅਤੇ ਹੋਰ ਕਈ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਦਾਲ 'ਚ ਰੇਤੇ ਵਰਗੀ ਕਿਸੇ ਚੀਜ਼ ਦੀ ਵੀ ਮਿਲਾਵਟ ਵੇਖਣ 'ਚ ਆਈ ਹੈ। ਇਸ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਦੌਰਾਨ ਆਏ ਦਾਲ ਦੀ ਸਪਲਾਈ ਦੇ ਕਈ ਭਰੇ ਟਰੱਕ ਵਾਪਸ ਕੇਂਦਰ ਵਲ ਭੇਜ ਦਿਤੇ ਗਏ ਹਨ। ਪੰਜਾਬ ਸਰਕਾਰ ਵਲੋਂ ਅਪਣਾ ਰੋਸ ਵੀ ਦਰਜ ਕਰਵਾਇਆ ਗਿਆ ਹੈ।

Bharat Bhushan AshuBharat Bhushan Ashu

ਉਨ੍ਹਾਂ ਕਿਹਾ ਕਿ ਭਾਜਪਾ ਨੇ ਜਿਥੇ ਗ਼ਰੀਬ ਪ੍ਰਵਾਸੀ ਮਜ਼ਦੂਰਾਂ ਤੋਂ ਰੇਲ ਕਿਰਾਇਆ ਵਸੂਲਣ ਦੀ ਕੋਸ਼ਿਸ਼ ਕੀਤੀ, ਉਥੇ ਹੁਣ ਘਟੀਆ ਦਾਲ ਦੀ ਖੇਡ ਵੀ ਨੰਗੀ ਹੋ ਗਈ ਹੈ। ਉਨ੍ਹਾਂ ਪੰਜਾਬ ਦੇ ਉਨ੍ਹਾਂ ਪ੍ਰਮੁੱਖ ਅਕਾਲੀ ਅਤੇ ਭਾਜਪਾ ਆਗੂਆਂ, ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਭੇਜੇ ਰਾਸ਼ਨ ਦੀ ਵੰਡ ਨੂੰ ਲੈ ਕੇ ਬੇਲੋੜਾ ਹੋ-ਹੱਲਾ ਪਾਇਆ ਸੀ, ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਹੁਣ ਉਹ ਘਟੀਆ ਦਾਲ ਸਪਲਾਈ ਬਾਰੇ ਜਵਾਬ ਦੇਣ ਅਤੇ ਕੇਂਦਰ ਸਰਕਾਰ ਤੋਂ ਵੀ ਪੁੱਛਣ ਕਿ ਪੰਜਾਬ ਨਾਲ ਅਜਿਹਾ ਸਲੂਕ ਕਿਉਂ ਕਰ ਰਹੀ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement