ਪੰਜਾਬ ਦੀਆਂ ਸੜਕਾਂ 'ਤੇ ਅੱਜ ਤੋਂ ਫਿਰ ਦੌੜਨਗੀਆਂ ਸਰਕਾਰੀ ਬਸਾਂ
Published : May 20, 2020, 6:01 am IST
Updated : May 20, 2020, 6:01 am IST
SHARE ARTICLE
Photo
Photo

ਸਾਵਧਾਨੀ ਦੇ ਸਖ਼ਤ ਨਿਯਮ ਲਾਗੂ, ਕੰਡਕਟਰ ਬੱਸ ਵਿਚ ਨਹੀਂ ਕੱਟ ਸਕੇਗਾ ਟਿਕਟ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਵਿਚ ਕਰਫ਼ਿਊ ਤੇ ਤਾਲਾਬੰਦੀ ਦੀਆਂ ਸਖ਼ਤ ਪਾਬੰਦੀਆਂ ਤੋਂ ਛੋਟ ਮਿਲਣ ਬਾਅਦ 20 ਮਈ ਤੋਂ ਪੰਜਾਬ ਵਿਚ ਮੁੜ ਸਰਕਾਰੀ ਬਸਾਂ ਸੜਕਾਂ ਉਤੇ ਦੌੜਨਗੀਆਂ। ਬਸ ਸੇਵਾ ਸ਼ੁਰੂ ਕਰਨ ਦਾ ਫ਼ੈਸਲਾ ਨਵੇਂ ਕੇਂਦਰੀ ਦਿਸ਼ਾਂ-ਨਿਰਦੇਸ਼ਾਂ ਤਹਿਤ ਬੀਤੇ ਦਿਨੀਂ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੀਤਾ ਗਿਆ ਸੀ।

PhotoPhoto

ਇਸ ਫ਼ੈਸਲੇ ਨੂੰ ਉਸੇ ਹੀ ਦਿਨ ਮੁੱਖ  ਮੰਤਰੀ ਨੇ ਵੀ ਅਪਣੀ ਮਨਜ਼ੂਰੀ ਪ੍ਰਦਾਨ ਕਰ ਦਿਤੀ ਸੀ। ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ ਪ੍ਰਬੰਧਕਾਂ ਨੇ ਅੱਜ ਚੋਣਵੇਂ ਰੂਟਾਂ ਉਤੇ ਬਸ ਸੇਵਾ ਸ਼ੁਰੂ ਕਰ ਦਾ ਬਕਾਇਦਾ ਪ੍ਰੋਗਰਾਮ ਜਾਰੀ ਕਰ ਦਿਤ ਹੈ। ਜ਼ਿਕਰਯੋਗ ਹੈ ਕਿ ਹਾਲੇ ਸਿਰਫ਼ ਸਰਕਾਰੀ ਬਸਾਂ ਨੂੰ ਹੀ ਚੱਲਣ ਹੀ ਆਗਿਆ ਪ੍ਰਦਾਨ ਕੀਤੀ ਗਈ ਹੈ ਅਤ ਪ੍ਰਾਈਵੇਟ ਬੱਸਾਂ ਬਾਰੇ ਫ਼ੈਸਲਾ ਬਾਅਦ ਵਿਚ ਲਿਆ ਜਾਣਾ ਹੈ।

PhotoPhoto

ਕੋਰੋਨਾ ਮਹਾਂਮਾਰੀ ਬੱਸਾਂ ਵਿਚ ਸਾਵਧਾਨੀ ਦੇ ਸਖ਼ਤ ਨਿਯਮ ਕੀਤੇ ਗਏ ਹਨ। ਪੀ.ਆਰ.ਟੀ.ਸੀ ਤੇ ਪੰਜਾਬ ਰੋਡਵੇਜ ਵਲੋਂ ਬਸ ਸੇਵਾ ਸ਼ੁਰੂ ਕਰ ਲਈ ਜਾਰੀ ਪ੍ਰੋਗਰਾਮ ਮੁਤਾਬਕ ਜਿੱਥੇ ਰਾਜਧਾਨੀ ਚੰਡੀਗੜ੍ਹ ਤੋਂ ਮੁੱਖ ਸ਼ਹਿਰਾਂ  ਨੂੰ ਬਸਾਂ ਚਲਾਈਆਂ ਜਾਣਗੀਆਂ, ਉਥੇ ਜ਼ਿਲ੍ਹੇ ਤੋਂ ਜ਼ਿਲ੍ਹੇ ਤਕ ਸਥਾਪਤ ਨਿਰਧਾਰਤ ਦੂਰੀ ਤਹਿਤ ਬੱਸਾਂ ਚਲਣਗੀਆਂ। ਇਕ ਥਾਂ ਤੋਂ ਚੱਲ ਕੇ ਰਸਤੇ ਵਿਚ ਕਿਤੇ ਵੀ ਸਵਾਰੀ ਨਹੀਂ ਚੜ੍ਹਾਈ ਜਾਵੇਗੀ ਅਤੇ ਅਪਣੀ ਨਿਰਧਾਰਤ ਥਾਂ ਉਤੇ ਹੀ ਬਸ ਸਿੱਧੀ ਬਿਨਾਂ ਰੁਕੇ ਜਾਵੇਗੀ।

PhotoPhoto

ਵੱਖ ਜ਼ਿਲ੍ਹਿਆਂ ਤੋਂ ਇਲਾਵਾ ਜਿਨ੍ਹਾਂ ਚੋਣਵੇਂ ਰੂਟਾਂ ਉਚੇ ਬੱਸਾਂ ਚਲਾਈਆਂ ਜਾਣੀਆਂ ਹਨ, ਉਨ੍ਹਾਂ ਵਿਚ ਰਾਜਧਾਨੀ ਚੰਡੀਗੜ੍ਹ ਤੋਂ ਪਟਿਆਲਾ, ਸੰਗਰੂਰ, ਬਠਿੰਡਾ, ਲੁਧਿਆਣਾ, ਰੋਪੜ, ਰਾਜਪੁਰਾ, ਜਲੰਧਰ, ਅੰਮ੍ਰਿਤਸਰ ਆਦਿ ਦੇ ਮੁੱਖ ਰੂਟ ਸ਼ਾਮਲ ਹਨ। ਬੱਸਾਂ ਵਿਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤਹਿਤ ਬਸ ਅੱਡੇ ਉਤੇ ਹੀ ਟਿਕਟ ਕੰਡਕਟਰ ਕੱਟੇਗਾ ਜਾਂ ਆਨਲਾਈਨ ਬੁਕਿੰਗ ਹੋਵੇਗੀ ਅਤੇ ਬਸ ਅੰਦਰ ਕੰਡਕਟਰ ਟਿਕਟ ਨਹੀਂ ਕਟੇਗਾ।

BusesBuses

ਪਿਛਲੇ ਦਰਵਾਜੇ ਵਿਚੋਂ ਹੀ ਮੁਸਾਫ਼ਰ ਚੜ੍ਹਨਗੇ ਅੇਤ ਬਸ ਵਿਚ ਤੋਂ ਪਹਿਲਾਂ  ਉਨ੍ਹਾਂ ਦੇ ਹੱਥ ਸਾਫ਼ ਕਰਵਾਏ ਜਾਣਗੇ ਤੇ ਬਸ ਵੀ ਸੈਨੇਟਾਈਜ਼ ਕੀਤੀ ਜਾਵੇਗੀ। ਮੁਸਾਫ਼ਰ ਲਈ ਬਸ ਵਿਚ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਡਰਾਈਵਰ ਲਈ ਬੱਸਾਂ ਵਿਚ ਵੱਖਰੇ ਬੰਦ ਕੈਬਿਨ ਬਣਾਏ ਗਏ ਹਨ। ਤਿੰਨ ਸੀਟਾ ਵਾਲੀ ਉਤੇ ਦੋ ਮੁਸਾਫ਼ਰ ਅਤੇ 2 ਸੀਟਾਂ ਵਾਲੀ ਥਾਂ ਉਤੇ ਇਕ ਮੁਸਾਫ਼ਰ ਹੀ ਬੈਠ ਸਕੇਗਾ। ਇਕ ਬਸ ਵਿਚ 50 ਫ਼ੀ ਸਦੀ ਸੀਟਾਂ ਹੀ ਭਰੀਆਂ ਜਾ ਸਕਦੀਆਂ ਹਨ ਤਾਂ ਜੋ ਸਮਾਜਕ ਦੂਰੀ ਬਣੀ ਰਹੇ। ਇਸ ਨਾਲ ਕੋਰੋਨਾ ਹੋਣ ਦਾ ਖ਼ਤਰਾ ਘੱਟ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement