
ਜੰਮੂ ਕਸ਼ਮੀਰ ਵਿਚ ਸ੍ਰੀਨਗਰ ਦੇ ਨਵਾਕਦਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿਵਾਦੀਆਂ
ਸ੍ਰੀਨਗਰ, 19 ਮਈ : ਜੰਮੂ ਕਸ਼ਮੀਰ ਵਿਚ ਸ੍ਰੀਨਗਰ ਦੇ ਨਵਾਕਦਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿਵਾਦੀਆਂ ਨੂੰ ਮਾਰ ਮੁਕਾਇਆ ਜਦਕਿ ਸੀਆਰਪੀਐਫ਼ ਅਤੇ ਰਾਜ ਪੁਲਿਸ ਦਾ ਇਕ ਇਕ ਜਵਾਨ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦਹਿਸ਼ਤੀਆਂ ਦੀ ਪਛਾਣ ਨਹੀਂ ਹੋਈ ਜਦਕਿ ਸੂਤਰਾਂ ਨੇ ਦਸਿਆ ਕਿ ਮੁਹਿੰਮ ਵਿਚ ਮਾਰਿਆ ÇÎਗਆ ਇਕ ਅਤਿਵਾਦੀ ਹਿਜ਼ਬੁਲ ਦਾ ਸਿਖਰਲਾ ਕਮਾਂਡਰ ਸੀ ਜਿਸ ਦਾ ਸਬੰਧ ਸ੍ਰੀਨਗਰ ਨਾਲ ਸੀ। ਉਨ੍ਹਾਂ ਦਸਿਆ ਕਿ ਮੰਨਿਆ ਜਾਂਦਾ ਹੈ ਕਿ ਦੂਜਾ ਅਤਿਵਾਦੀ ਵਿਦੇਸ਼ੀ ਨਾਗਰਿਕ ਹੈ।
File photo
ਪੁਲਿਸ ਅਧਿਕਾਰੀ ਨੇ ਦਸਿਆ, ‘ਸ੍ਰੀਨਗਰ ਦੇ ਨਵਾਕਦਲ ਦੀ ਮੁਹਿੰਮ ਵਿਚ ਦੋ ਅਤਿਵਾਦੀ ਮਾਰੇ ਗਏ।’ ਉਨ੍ਹਾਂ ਦਸਿਆ ਕਿ ਮੌਕੇ ਤੋਂ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਦੀ ਗੋਲੀਬਾਰੀ ਵਿਚ ਸੀਆਰਪੀਐਫ਼ ਦਾ ਇਕ ਜਵਾਨ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇਕ ਮੁਲਾਜ਼ਮ ਜ਼ਖ਼ਮੀ ਹੋਇਆ ਹੈ। ਪੁਲਿਸ ਨੇ ਦਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਖ਼ੁਫ਼ੀਆ ਜਾਣਕਾਰੀ ਮਿਲਣ ’ਤੇ ਸੋਮਵਾਰ ਰਾਤ ਨੂੰ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।
File Photo
ਮੁਕਾਬਲਾ ਦੇਰ ਰਾਤ ਦੋ ਵਜੇ ਸ਼ੁਰੂ ਹੋਇਆ ਅਤੇ ਲਗਭਗ ਪੰਜ ਘੰਟਿਆਂ ਤਕ ਕੋਈ ਗੋਲੀ ਨਹੀਂ ਚੱਲੀ। ਸਵੇਰੇ ਅੱਠ ਵਜੇ ਇਕ ਵਾਰ ਫਿਰ ਅਤਿਵਾਦੀਆਂ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦਸਿਆ ਕਿ ਅਹਿਤਿਆਤ ਵਜੋਂ ਸ਼ਹਿਰ ਵਿਚ ਬੀਐਸਐਨਐਲ ਪੋਸਟਪੇਡ ਸੇਵਾ ਨੂੰ ਛੱਡ ਕੇ ਸਾਰੇ ਮੋਬਾਈਲ ਇੰਟਰਨੈਟ ਅਤੇ ਸਾਰੀਆਂ ਮੋਬਾਈਲ ਫ਼ੋਨ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ। (ਏਜੰਸੀ)