
10 ਪੁਲਸ ਜਵਾਨਾਂ ਸਮੇਤ 11 ਦੀ ਹੋਈ ਸੀ ਮੌਤ
ਦੰਤੇਵਾੜਾ - ਛੱਤੀਸਗੜ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ ’ਚ ਬਾਰੂਦੀ ਸੁਰੰਗ ਵਿਸਫੋਟ ਦੀ ਘਟਨਾ ’ਚ 10 ਪੁਲਸ ਜਵਾਨਾਂ ਸਮੇਤ 11 ਲੋਕਾਂ ਦੀ ਮੌਤ ਦੇ ਮਾਮਲੇ ’ਚ ਪੁਲਸ ਨੇ 7 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਕ ਨਾਬਾਲਗ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ’ਚ ਹੁਣ ਤੱਕ 13 ਨਕਸਲੀਆਂ ਨੂੰ ਗ੍ਰਿਫ਼ਤਾਰ ਅਤੇ 4 ਨਾਬਾਲਿਗਾਂ ਨੂੰ ਹਿਰਾਸਤ ’ਚ ਲਿਆ ਜਾ ਚੁੱਕਿਆ ਹੈ। ਅਧਿਕਾਰੀਆਂ ਮੁਤਾਬਕ 26 ਅਪ੍ਰੈਲ ਨੂੰ ਅਰਨਪੁਰ ਥਾਨਾ ਖੇਤਰ ’ਚ ਬਾਰੂਦੀ ਸੁਰੰਗ ਵਿਸਫੋਟ ਮਾਮਲੇ ’ਚ ਪੁਲਸ ਨੇ ਕੇਸ ਦਰਜ ਕਰ ਘਟਨਾ ਲਈ ਜ਼ਿੰਮੇਵਾਰ ਨਕਸਲੀਆਂ ਦੀ ਤਲਾਸ਼ ਸ਼ੁਰੂ ਕੀਤੀ ਸੀ ।
ਇਸ ਮਾਮਲੇ ’ਚ ਪਹਿਲਾਂ 6 ਨਕਸਲੀਆਂ ਨੂੰ ਗ੍ਰਿਫ਼ਤਾਰ ਅਤੇ 3 ਨਾਬਾਲਿਗਾਂ ਨੂੰ ਹਿਰਾਸਤ ’ਚ ਲਿਆ ਗਿਆ ਸੀ। ਜਦੋਂ ਨਕਸਲੀਆਂ ਵਲੋਂ ਪੁੱਛਗਿਛ ਕੀਤੀ ਗਈ, ਉਦੋਂ ਉਨ੍ਹਾਂ ਨੇ ਕੁਝ ਮਹੱਤਵਪੂਰਨ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ 7 ਨਕਸਲੀਆਂ ਨੂੰ ਫੜਿਆ ਅਤੇ ਇਕ ਨਾਬਾਲਗ ਨੂੰ ਵੀ ਹਿਰਾਸਤ ’ਚ ਲਿਆ। ਗ੍ਰਿਫ਼ਤਾਰ ਨਕਸਲੀ ਦਰਭਾ ਡਿਵੀਜਨ ਦੇ ਮਲਾਂਗਿਰ ਏਰਿਆ ਕਮੇਟੀ ਦੇ ਮਿਲਿਸ਼ਿਆ ਮੈਂਬਰ ਦੇ ਰੂਪ ’ਚ ਸਰਗਰਮ ਸਨ।