Gujarat ISIS Arrested: ਗੁਜਰਾਤ ATS ਨੂੰ ਮਿਲੀ ਵੱਡੀ ਸਫਲਤਾ, ISIS ਦੇ 4 ਅਤਿਵਾਦੀ ਗ੍ਰਿਫਤਾਰ
Published : May 20, 2024, 3:58 pm IST
Updated : May 20, 2024, 3:58 pm IST
SHARE ARTICLE
ISIS arrested 4 terrorists News in punjabi
ISIS arrested 4 terrorists News in punjabi

Gujarat ISIS Arrested: ਸ਼੍ਰੀਲੰਕਾ ਦੇ ਰਹਿਣ ਵਾਲੇ ਹਨ ਨਾਗਰਿਕ

ISIS arrested 4 terrorists News in punjabi: ਗੁਜਰਾਤ ਦੇ ਅਹਿਮਦਾਬਾਦ ਤੋਂ ਇਸ ਸਮੇਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਗੁਜਰਾਤ ATS ਨੇ ਅਹਿਮਦਾਬਾਦ ਏਅਰਪੋਰਟ ਤੋਂ ISIS ਦੇ ਚਾਰ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚਾਰੋਂ ਅਤਿਵਾਦੀ ਸ੍ਰੀਲੰਕਾ ਦੇ ਨਾਗਰਿਕ ਹਨ। ਗੁਜਰਾਤ ਏਟੀਐਸ ਨੇ ਫਿਲਹਾਲ ਚਾਰਾਂ ਅਤਿਵਾਦੀਆਂ ਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਜਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਹਿਮਦਾਬਾਦ ਹਵਾਈ ਅੱਡੇ 'ਤੇ ਅਤਿਵਾਦੀ ਕਿਸ ਇਰਾਦੇ ਨਾਲ ਆਏ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ: Kapurthala Accident: ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਨੌਜਵਾਨ ਦੀ ਹੋਈ ਮੌਤ, ਦੋਸਤ ਜ਼ਖ਼ਮੀ

ਇਸ ਤੋਂ ਪਹਿਲਾਂ ਵੀ ਗੁਜਰਾਤ ਏਟੀਐਸ ਨੇ ਇਕ ਗੁਪਤ ਅਪਰੇਸ਼ਨ ਵਿਚ ਆਈਐਸ ਖੁਰਾਸਾਨ ਨਾਲ ਜੁੜੇ ਪੰਜ ਲੋਕਾਂ ਨੂੰ ਹਿਰਾਸਤ ਵਿਚ ਲਿਆ ਸੀ। ਉਸੇ ਸਮੇਂ ਗੁਜਰਾਤ ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਤਿੰਨ ਵਿਅਕਤੀ ਪੋਰਬੰਦਰ ਸਮੁੰਦਰੀ ਰਸਤੇ ਰਾਹੀਂ ਅਫਗਾਨਿਸਤਾਨ ਅਤੇ ਉਥੋਂ ਈਰਾਨ ਜਾਣ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ 'ਤੇ, ਗੁਜਰਾਤ ਏਟੀਐਸ ਨੇ ਪੋਰਬੰਦਰ ਵਿੱਚ ਛਾਪੇਮਾਰੀ ਕੀਤੀ ਅਤੇ ਪੋਰਬੰਦਰ ਰੇਲਵੇ ਸਟੇਸ਼ਨ ਤੋਂ ਸ਼੍ਰੀਨਗਰ ਦੇ ਉਮੈਦ ਮੀਰ, ਹਨਾਨ ਸ਼ੋਲ ਅਤੇ ਮੁਹੰਮਦ ਹਾਜ਼ਿਮ ਨਾਮਕ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਆਈਐਸਆਈਐਸ ਦੇ ਭਾਰਤ ਮਾਡਿਊਲ ਦਾ ਪਰਦਾਫਾਸ਼ ਕੀਤਾ।

ਇਹ ਵੀ ਪੜ੍ਹੋ: Nawanshahr News: ਖੇਤ ਵਿਚ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ

ਸੂਤਰਾਂ ਮੁਤਾਬਕ ਇਹ ਚਾਰੇ ਅਤਿਵਾਦੀ ਦੇਸ਼ 'ਚ ਵੱਡੇ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਤਿਵਾਦੀ ਸ਼੍ਰੀਲੰਕਾ ਤੋਂ ਚੇਨਈ ਦੇ ਰਸਤੇ ਅਹਿਮਦਾਬਾਦ ਪਹੁੰਚੇ ਸਨ। ਗੁਜਰਾਤ ਏਟੀਐਸ ਨੇ ਇਨ੍ਹਾਂ ਚਾਰਾਂ ਅਤਿਵਾਦੀਆਂ ਨੂੰ ਨਿਸ਼ਾਨੇ ਵਾਲੇ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਹ ਵੀ ਪਤਾ ਲੱਗਾ ਹੈ ਕਿ ਇਹ ਅਤਿਵਾਦੀ ਪਾਕਿਸਤਾਨ ਤੋਂ ਆਪਣੇ ਹੈਂਡਲਰ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਅਤਿਵਾਦੀਆਂ ਦੇ ਅਹਿਮਦਾਬਾਦ ਪਹੁੰਚਣ ਤੋਂ ਬਾਅਦ ਗੁਜਰਾਤ ਪੁਲਿਸ ਅਲਰਟ ਮੋਡ ਵਿਚ ਆ ਗਈ ਹੈ।

(For more Punjabi news apart from ISIS arrested 4 terrorists News in punjabi , stay tuned to Rozana Spokesman)

Location: India, Gujarat, Ahmedabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement