Nawanshahr News: ਖੇਤ ਵਿਚ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ
Published : May 20, 2024, 2:53 pm IST
Updated : May 20, 2024, 4:03 pm IST
SHARE ARTICLE
The painful death of a farmer due to fire in the field News in punjabi
The painful death of a farmer due to fire in the field News in punjabi

Nawanshahr News: ਦੂਜੇ ਕਿਸਾਨ ਦੇ ਖੇਤ ਵਿਚ ਲਗਾਉਣ ਫੈਲਣ ਤੋਂ ਰੋਕ ਰਿਹਾ ਸੀ ਕਿਸਾਨ

The painful death of a farmer due to fire in the field News in punjabi : ਨਵਾਂਸ਼ਹਿਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਜ਼ਿਲ੍ਹੇ ਦੇ ਪਿੰਡ ਸੂੰਢ ਮਕਸੂਦਪੁਰ ਵਿਖੇ ਕਿਸਾਨ ਦੀ ਆਪਣੇ ਖੇਤ ਵਿਚ ਕਣਕ ਦੇ ਨਾੜ ਨੂੰ ਅਚਾਨਕ ਲੱਗੀ ਅੱਗ ਨਾਲ ਲੜਨ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਹਿਚਾਣ ਗੁਰਦੀਪ ਸਿੰਘ ਦੀਪਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Abohar House Theft News: ਗੂੜ੍ਹੀ ਨੀਂਦ ਵਿਚ ਛੱਤ 'ਤੇ ਸੌਂ ਰਿਹਾ ਸੀ ਪ੍ਰਵਾਰ, ਹੇਠਾਂ ਚੋਰ ਘਰ ਦਾ ਸਾਰਾ ਸਮਾਨ ਲੈ ਕੇ ਹੋਏ ਫਰਾਰ

ਮਿਲੀ ਜਾਣਕਾਰੀ ਅਨੁਸਾਰ ਆਪਣੇ ਖੇਤ ਵਿਚ ਲਗਾਈ ਅੱਗ ਕਿਸੇ ਹੋਰ ਕਿਸਾਨ ਦੇ ਖੇਤ ਵਲ ਨੂੰ ਵਧਣ ਲੱਗੀ ਤਾਂ ਉਹ ਘਬਰਾ ਗਿਆ ਤੇ ਜਦੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਚਾਰ ਚੁਫੇਰਿਓ ਅੱਗ ਦੀ ਲਪੇਟ ਵਿਚ ਘਿਰ ਗਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।

ਇਹ ਵੀ ਪੜ੍ਹੋ: Ludhiana News : ਬੇਜ਼ੁਬਾਨਾਂ ਨੂੰ ਰੋਟੀ ਖਵਾ ਰਹੀ ਲੜਕੀ ਦੀ ਲੋਕਾਂ ਨੇ ਕੀਤੀ ਕੁੱਟਮਾਰ, ਨਗਨ ਕਰਕੇ ਘੁਮਾਉਣ ਦੀ ਦਿਤੀ ਧਮਕੀ  

ਇਲਾਜ ਲਈ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਲਿਜਾਇਆ ਗਿਆ ਪਰ ਗਹਿਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਆਖਰਕਾਰ ਦਮ ਤੋੜ ਗਿਆ। ਪਿੰਡ ਵਾਸੀਆਂ ਤੇ ਪਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰ ਦੇ ਗਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The painful death of a farmer due to fire in the field News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM
Advertisement