
Delhi News : ਹੇਠਲੀ ਅਦਾਲਤ ਦੇ ਰੀਕਾਰਡ ਨੂੰ ਡਿਜੀਟਲ ਰੂਪ ’ਚ ਬੁੱਕਮਾਰਕਿੰਗ ਦੇ ਨਾਲ ਮੰਗਿਆ ਜਾਵੇ।’’
Delhi News in Punjabi : ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਭਾਜਪਾ ਨੇਤਾ ਰਾਜੀਵ ਚੰਦਰਸ਼ੇਖਰ ਵਲੋਂ ਦਾਇਰ ਮਾਨਹਾਨੀ ਪਟੀਸ਼ਨ ’ਤੇ ਜਵਾਬ ਦੇਣ ਲਈ ਕਿਹਾ ਹੈ। ਜਸਟਿਸ ਰਵਿੰਦਰ ਡੁਡੇਜਾ ਨੇ ਚੰਦਰਸ਼ੇਖਰ ਦੇ ਅਪਰਾਧਕ ਮਾਨਹਾਨੀ ਦੇ ਮਾਮਲੇ ਨੂੰ ਖਾਰਜ ਕਰਨ ਦੇ ਮੈਜਿਸਟਰੇਟ ਅਦਾਲਤ ਦੇ ਹੁਕਮ ਵਿਰੁਧ ਮੁੜ ਵਿਚਾਰ ਪਟੀਸ਼ਨ ’ਤੇ ਥਰੂਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ’ਤੇ ਵਿਚਾਰ ਕਰਨ ਦੀ ਲੋੜ ਹੈ। ਬੈਂਚ ਨੇ ਕਿਹਾ, ‘‘ਜਵਾਬ ਦੇਣ ਵਾਲੇ ਨੂੰ ਨੋਟਿਸ ਜਾਰੀ ਕਰੋ। ਹੇਠਲੀ ਅਦਾਲਤ ਦੇ ਰੀਕਾਰਡ ਨੂੰ ਡਿਜੀਟਲ ਰੂਪ ’ਚ ਬੁੱਕਮਾਰਕਿੰਗ ਦੇ ਨਾਲ ਮੰਗਿਆ ਜਾਵੇ।’’
ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਥਰੂਰ ਨੇ ਕੌਮੀ ਟੈਲੀਵਿਜ਼ਨ ’ਤੇ ਝੂਠੇ ਅਤੇ ਅਪਮਾਨਜਨਕ ਬਿਆਨ ਦੇ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਅਤੇ ਦਾਅਵਾ ਕੀਤਾ ਕਿ ਚੋਣਾਂ ’ਚ ਉਨ੍ਹਾਂ ਦੇ ਵਿਰੋਧੀ ਭਾਜਪਾ ਨੇਤਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਤਿਰੂਵਨੰਤਪੁਰਮ ਹਲਕੇ ’ਚ ਵੋਟਰਾਂ ਨੂੰ ਰਿਸ਼ਵਤ ਦਿਤੀ ਸੀ। ਚੰਦਰਸ਼ੇਖਰ ਮੁਤਾਬਕ ਥਰੂਰ ਨੇ ਇਹ ਦੋਸ਼ ਉਨ੍ਹਾਂ ਦੀ ਸਾਖ ਘਟਾਉਣ ਅਤੇ ਪਿਛਲੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਇਰਾਦੇ ਨਾਲ ਲਗਾਏ ਹਨ। ਮਾਮਲੇ ਦੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।
(For more news apart from Delhi High Court seeks Tharoor's response on Rajiv Chandrasekhar's defamation petition News in Punjabi, stay tuned to Rozana Spokesman)