Madhya Pradesh News : ਮੱਧ ਪ੍ਰਦੇਸ਼ : ਵਿਵਾਦਤ ਮੰਤਰੀ ਵਿਜੇ ਸ਼ਾਹ ਕੈਬਨਿਟ ਦੀ ਬੈਠਕ ’ਚ ਨਜ਼ਰ ਨਹੀਂ ਆਏ

By : BALJINDERK

Published : May 20, 2025, 6:50 pm IST
Updated : May 20, 2025, 6:50 pm IST
SHARE ARTICLE
ਮੱਧ ਪ੍ਰਦੇਸ਼ : ਵਿਵਾਦਤ ਮੰਤਰੀ ਵਿਜੇ ਸ਼ਾਹ ਕੈਬਨਿਟ ਦੀ ਬੈਠਕ ’ਚ ਨਜ਼ਰ ਨਹੀਂ ਆਏ
ਮੱਧ ਪ੍ਰਦੇਸ਼ : ਵਿਵਾਦਤ ਮੰਤਰੀ ਵਿਜੇ ਸ਼ਾਹ ਕੈਬਨਿਟ ਦੀ ਬੈਠਕ ’ਚ ਨਜ਼ਰ ਨਹੀਂ ਆਏ

Madhya Pradesh News : ਸ਼ਾਹ ਮੁੱਖ ਮੰਤਰੀ ਮੋਹਨ ਯਾਦਵ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਸ਼ਾਮਲ ਹੋਣ ਲਈ ਇਤਿਹਾਸਕ ਰਾਜਬਾੜਾ ਪੈਲੇਸ ਨਹੀਂ ਪਹੁੰਚੇ

Indore News in Punjabi : ਕਰਨਲ ਸੋਫੀਆ ਕੁਰੈਸ਼ੀ ਬਾਰੇ ਇਤਰਾਜ਼ਯੋਗ ਟਿਪਣੀ ਕਰਨ ਦੇ ਮਾਮਲੇ ’ਚ ਜਾਂਚ ਦਾ ਸਾਹਮਣਾ ਕਰ ਰਹੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਮੰਗਲਵਾਰ ਨੂੰ ਇੱਥੇ ਹੋਈ ਕੈਬਨਿਟ ਦੀ ਬੈਠਕ ’ਚ ਨਜ਼ਰ ਨਹੀਂ ਆਏ। ਇਕ ਸਰਕਾਰੀ ਅਧਿਕਾਰੀ ਨੇ ਦਸਿਆ ਕਿ ਸ਼ਾਹ ਮੁੱਖ ਮੰਤਰੀ ਮੋਹਨ ਯਾਦਵ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਸ਼ਾਮਲ ਹੋਣ ਲਈ ਇਤਿਹਾਸਕ ਰਾਜਬਾੜਾ ਪੈਲੇਸ ਨਹੀਂ ਪਹੁੰਚੇ। ਉਨ੍ਹਾਂ ਕੋਲ ਆਦਿਵਾਸੀ ਮਾਮਲੇ, ਜਨਤਕ ਸੰਪਤੀ ਪ੍ਰਬੰਧਨ ਅਤੇ ਭੋਪਾਲ ਗੈਸ ਦੁਖਾਂਤ ਰਾਹਤ ਅਤੇ ਮੁੜ ਵਸੇਬਾ ਵਿਭਾਗ ਹਨ। 

ਕੈਬਨਿਟ ਦੀ ਬੈਠਕ ਇੰਦੌਰ ਦੇ ਸਾਬਕਾ ਹੋਲਕਰ ਰਾਜਵੰਸ਼ ਵਲੋਂ ਬਣਾਏ ਗਏ ਰਾਜਬਾੜਾ ਪੈਲੇਸ ’ਚ ਇਕ ਮਹਾਨ ਸ਼ਾਸਕ ਅਹਿਲਿਆਬਾਈ ਹੋਲਕਰ ਦੀ 300 ਵੀਂ ਜਯੰਤੀ ਦੇ ਮੌਕੇ ’ਤੇ ਕੀਤੀ ਗਈ ਸੀ। ਇਸ ਦੌਰਾਨ ਕਾਂਗਰਸ ਨੇ ਇਕ ਵਾਰ ਫਿਰ ਮੰਗ ਕੀਤੀ ਕਿ ਸ਼ਾਹ ਨੂੰ ਕੈਬਨਿਟ ਤੋਂ ਬਰਖਾਸਤ ਕੀਤਾ ਜਾਵੇ।  ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਰਨਲ ਕੁਰੈਸ਼ੀ ਬਾਰੇ ਮੰਤਰੀ ਦੀ ਟਿਪਣੀ ਨੂੰ ਲੈ ਕੇ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਵਿਰੁਧ ਦਰਜ ਐਫ.ਆਈ.ਆਰ. ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।

ਸ਼ਾਹ ਉਸ ਸਮੇਂ ਆਲੋਚਨਾ ਦੇ ਘੇਰੇ ’ਚ ਆ ਗਏ ਸਨ, ਜਦੋਂ ਇਕ ਵੀਡੀਉ ’ਚ ਉਹ ਕਰਨਲ ਕੁਰੈਸ਼ੀ ਵਿਰੁਧ ਕਥਿਤ ਤੌਰ ’ਤੇ ਇਤਰਾਜ਼ਯੋਗ ਟਿਪਣੀ ਕਰਦੇ ਨਜ਼ਰ ਆ ਰਹੇ ਸਨ, ਜਿਨ੍ਹਾਂ ਨੇ ਇਕ ਹੋਰ ਮਹਿਲਾ ਅਧਿਕਾਰੀ ਵਿੰਗ ਕਮਾਂਡਰ ਵਯੋਮਿਕਾ ਸਿੰਘ ਨਾਲ ਮਿਲ ਕੇ ਆਪਰੇਸ਼ਨ ਸਿੰਦੂਰ ’ਤੇ ਮੀਡੀਆ ਬ੍ਰੀਫਿੰਗ ਦੌਰਾਨ ਦੇਸ਼ ਭਰ ’ਚ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈ ਕੋਰਟ ਨੇ ਕਰਨਲ ਕੁਰੈਸ਼ੀ ਵਿਰੁਧ ‘ਘਿਨਾਉਣੀ’ ਟਿਪਣੀ ਕਰਨ ਅਤੇ ‘ਗਟਰਾਂ ਦੀ ਭਾਸ਼ਾ’ ਦੀ ਵਰਤੋਂ ਕਰਨ ਲਈ ਸ਼ਾਹ ਨੂੰ ਝਾੜ ਪਾਈ ਸੀ ਅਤੇ ਪੁਲਿਸ ਨੂੰ ਦੁਸ਼ਮਣੀ ਅਤੇ ਨਫ਼ਰਤ ਨੂੰ ਉਤਸ਼ਾਹਤ ਕਰਨ ਦੇ ਦੋਸ਼ ਵਿਚ ਉਨ੍ਹਾਂ ਵਿਰੁਧ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿਤਾ ਸੀ। ਸਖ਼ਤ ਨਿੰਦਾ ਤੋਂ ਬਾਅਦ ਮੰਤਰੀ ਨੇ ਅਫਸੋਸ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਅਪਣੀ ਭੈਣ ਨਾਲੋਂ ਕਰਨਲ ਕੁਰੈਸ਼ੀ ਦਾ ਜ਼ਿਆਦਾ ਸਤਿਕਾਰ ਕਰਦੇ ਹਨ। 

(For more news apart from  Madhya Pradesh: Controversial minister Vijay Shah not seen in cabinet meeting News in Punjabi, stay tuned to Rozana Spokesman)

 

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement