Operation Sindoor: ਆਪਰੇਸ਼ਨ ਸਿੰਦੂਰ ਦੇ ਨਾਇਕਾਂ ਦੇ ਸਨਮਾਨ ’ਚ ‘ਰੇਲ ਟਿਕਟਾਂ’ ’ਤੇ ਛਾਪੀ ਪੀਐਮ ਮੋਦੀ ਦੀ ਤਸਵੀਰ

By : PARKASH

Published : May 20, 2025, 11:54 am IST
Updated : May 20, 2025, 11:54 am IST
SHARE ARTICLE
Operation Sindoor: PM Modi's photo printed on 'rail tickets' to honour heroes of Operation Sindoor
Operation Sindoor: PM Modi's photo printed on 'rail tickets' to honour heroes of Operation Sindoor

Operation Sindoor: ਰੇਲਵੇ ਨੇ ਕਿਹਾ, ਤਸਵੀਰ ’ਚ ਫ਼ੌਜ ਦੀ ਬਹਾਦਰੀ ਲਈ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ ਪ੍ਰਧਾਨ ਮੰਤਰੀ

ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ’ਤੇ ਮਨਾਇਆ ਜਾ ਰਿਹਾ ਹੈ ‘ਆਪਰੇਸ਼ਨ ਸਿੰਦੂਰ’ ਦੀ ਸਫ਼ਲਤਾ ਦਾ ਜਸ਼ਨ

PM Modi's photo printed on 'rail tickets': ਰੇਲ ਟਿਕਟਾਂ ’ਤੇ ‘ਆਪ੍ਰੇਸ਼ਨ ਸਿੰਦੂਰ’ ਦੇ ਨਾਇਕਾਂ ਨੂੰ ਸਲਾਮ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਦੀ ਵਰਤੋਂ ਸੈਨਿਕਾਂ ਦੀ ਬਹਾਦਰੀ ਦਾ ਸਨਮਾਨ ਕਰਨ ਲਈ ਹੈ। ਰੇਲਵੇ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿੱਚ ਕਿਹਾ ਗਿਆ ਹੈ ਕਿ ਟਿਕਟਾਂ ’ਤੇ ਪ੍ਰਧਾਨ ਮੰਤਰੀ ਦੀ ਫੋਟੋ ਦੀ ਵਰਤੋਂ ਕਰਨ ਤੋਂ ਇਲਾਵਾ, ਸਾਰੇ ਡਿਵੀਜ਼ਨਲ ਅਤੇ ਜ਼ੋਨਲ ਰੇਲਵੇ ਸਟੇਸ਼ਨਾਂ ’ਤੇ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਆਪ੍ਰੇਸ਼ਨ ਸਿੰਦੂਰ ਦੀ ਸਫਲਤਾ ਦਾ ਜਸ਼ਨ ਮਨਾਇਆ ਗਿਆ।

ਰੇਲਵੇ ਬੋਰਡ ਦੇ ਸੂਚਨਾ ਅਤੇ ਪ੍ਰਚਾਰ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਦਿਲੀਪ ਕੁਮਾਰ ਨੇ ਦੱਸਿਆ, ‘‘ਪ੍ਰਧਾਨ ਮੰਤਰੀ ਆਪ੍ਰੇਸ਼ਨ ਸਿੰਦੂਰ ਦੇ ਨਾਇਕਾਂ ਨੂੰ ਸਲਾਮ ਕਰ ਰਹੇ ਹਨ ਅਤੇ ਇਸਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਹਨ।’’ ਕੁਮਾਰ ਤੋਂ ਉਨ੍ਹਾਂ ਟਿਕਟਾਂ ਬਾਰੇ ਪੁੱਛਿਆ ਗਿਆ ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਮੀ ਦਿੰਦੇ ਹੋਇਆ ਦਿਖਾਇਆ ਗਿਆ ਹੈ ਅਤੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ ਗਿਆ ਹੈ। ਇਸ ’ਤੇ, ਕੁਮਾਰ ਨੇ ਕਿਹਾ, ‘‘ਦੇਸ਼ ਭਰ ਦੇ ਪ੍ਰਮੁੱਖ ਸਟੇਸ਼ਨਾਂ ਨੂੰ ਤਿਰੰਗੇ ਨਾਲ ਸੁੰਦਰਤਾ ਨਾਲ ਸਜਾਇਆ ਗਿਆ ਸੀ। ਵੱਖ-ਵੱਖ ਡਵੀਜ਼ਨਾਂ ਦੇ ਸਕੂਲੀ ਬੱਚਿਆਂ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਥੀਮ ’ਤੇ ਆਧਾਰਿਤ ਪੇਂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ।’’

ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਨਵੀਂ ਦਿੱਲੀ ਵਰਗੇ ਕੁਝ ਸਟੇਸ਼ਨਾਂ ’ਤੇ ਬੈਂਚਾਂ ਨੂੰ ਨਾ ਸਿਰਫ਼ ਵਰਦੀ ਦੇ ਰੰਗ ਵਿੱਚ ਪੇਂਟ ਕੀਤਾ ਗਿਆ ਹੈ, ਸਗੋਂ ਇਹ ਸਿਰਫ਼ ਫ਼ੌਜੀ ਕਰਮਚਾਰੀਆਂ ਲਈ ਰਾਖਵੇਂ ਰੱਖੇ ਗਏ ਹਨ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਉਪਾਧਿਆਏ ਨੇ ਕਿਹਾ, “ਅਸੀਂ ਇਨ੍ਹਾਂ ਕੰਕਰੀਟ ਬੈਂਚਾਂ ’ਤੇ ‘ਸੈਨਿਕ ਸਨਮਾਨ’ ਲਿਖਿਆ ਹੈ, ਜੋ ਕਿ ਫ਼ੌਜੀ ਕਰਮਚਾਰੀਆਂ ਲਈ ਰਾਖਵੇਂ ਰੱਖੇ ਗਏ ਹਨ। ਉਡੀਕ ਕਮਰੇ ਦੀਆਂ ਬਹੁਤ ਸਾਰੀਆਂ ਸੀਟਾਂ ਵੀ ਸਾਡੇ ਬਲਾਂ ਨੂੰ ਸਮਰਪਿਤ ਕੀਤੀਆਂ ਗਈਆਂ ਹਨ।

(For more news apart from Indian Railways Latest News, stay tuned to Rozana Spokesman)

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement