ਸੋਸ਼ਲ ਮੀਡੀਆ ਜ਼ਰੀਏ 43 ਸਾਲ ਬਾਅਦ ਅਪਣੇ ਪਰਿਵਾਰ ਨੂੰ ਮਿਲੀ ਬਜ਼ੁਰਗ ਔਰਤ
Published : Jun 20, 2020, 11:45 am IST
Updated : Jun 20, 2020, 11:45 am IST
SHARE ARTICLE
Old Women
Old Women

ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕਿਸ ਤਰ੍ਹਾਂ ਇਨਸਾਨਾਂ ਦੀ ਮਦਦ ਕਰਦੇ ਹਨ, ਇਹ ਨਜ਼ਾਰਾ ਹਾਲ ਹੀ ਵਿਚ ਦੇਖਣ ਨੂੰ ਮਿਲਿਆ ਹੈ।

 ਨਵੀਂ ਦਿੱਲੀ: ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕਿਸ ਤਰ੍ਹਾਂ ਇਨਸਾਨਾਂ ਦੀ ਮਦਦ ਕਰਦੇ ਹਨ, ਇਹ ਨਜ਼ਾਰਾ ਹਾਲ ਹੀ ਵਿਚ ਦੇਖਣ ਨੂੰ ਮਿਲਿਆ ਹੈ। ਮੱਧ ਪ੍ਰਦੇਸ਼ ਦੇ ਦਮੋਹ ਵਿਚ ਵਾਪਰੀ ਇਕ ਘਟਨਾ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਦਰਅਸਲ ਇਸ ਇਲਾਕੇ ਵਿਚ ਇਕ ਔਰਤ ਕਰੀਬ 4 ਦਹਾਕਿਆਂ ਤੋਂ ਰਹਿ ਰਹੀ ਹੈ।

Old WomanOld Woman

90 ਸਾਲਾ ਬਜ਼ੁਰਗ ਔਰਤ ਕਈ ਸਾਲਾਂ ਤੋਂ ਇਸ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਰਹੀ ਹੈ ਪਰ ਬੀਤੇ ਹਫ਼ਤੇ ਹੀ ਪਤਾ ਚੱਲਿਆ ਕਿ ਇਹ ਔਰਤ ਅਸਲ ਵਿਚ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਹ ਪਰਿਵਾਰ ਕਾਫੀ ਸਮੇਂ ਤੋਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਬਜ਼ੁਰਗ ਔਰਤ ਕਿੱਥੋਂ ਦੀ ਰਹਿਣ ਵਾਲੀ ਹੈ।

social mediasocial media

ਦਰਅਸਲ ਇਸ ਪਰਿਵਾਰ ਦੇ ਮੁਖੀ ਇਰਸ਼ਾਦ ਦੇ ਪਿਤਾ ਇਕ ਟਰੱਕ ਡਰਾਇਵਰ ਸਨ। ਕਰੀਬ 40 ਸਾਲ ਪਹਿਲਾਂ ਉਹਨਾਂ ਨੂੰ 50 ਸਾਲਾ ਔਰਤ ਦਮੋਹ ਵਿਚ ਹੀ ਸੜਕ ਕਿਨਾਰੇ ਪਰੇਸ਼ਾਨ ਹਾਲਤ ਵਿਚ ਦਿਖਾਈ ਦਿੱਤੀ ਸੀ। ਉਸ ਔਰਤ ਦੀ ਮਦਦ ਕਰਨ ਲਈ ਇਰਸ਼ਾਦ ਦੇ ਪਿਤਾ ਉਹਨਾਂ ਨੂੰ ਘਰ ਲੈ ਆਏ। ਉਸ ਸਮੇਂ ਤੋਂ ਇਹ ਬਜ਼ੁਰਗ ਔਰਤ ਇਸ ਪਰਿਵਾਰ ਨਾਲ ਰਹਿ ਰਹੀ ਹੈ।

WhatsAppWhatsApp

ਜਦੋਂ ਇਸ ਔਰਤ ਕੋਲੋਂ ਉਸ ਦੇ ਘਰ ਦਾ ਪਤਾ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤਾ, ਅਚਾਨਕ ਇਕ ਦਿਨ ਉਹਨਾਂ ਨੇ ਇਕ ਸ਼ਹਿਰ ਦਾ ਨਾਂਅ ਖੰਜਮ ਨਗਰ ਦਾ ਜ਼ਿਕਰ ਕੀਤਾ। ਜੋ ਕਿ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਹੈ। ਸਮਾਜਿਕ ਕਾਰਜਾਂ ਵਿਚ ਜੁਟੇ ਇਰਸ਼ਾਦ ਨੇ ਤੁਰੰਤ ਖੰਜਮ ਨਗਰ ਪੰਚਾਇਤ ਦਾ ਨੰਬਰ ਲੱਭਿਆ ਅਤੇ ਉਹਨਾਂ ਨੇ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਵਟਸਐਪ ਦੇ ਜ਼ਰੀਏ ਔਰਤ ਦੀ ਤਸਵੀਰ ਭੇਜੀ।

Social Media Social Media

ਕੁਝ ਸਮੇਂ ਬਾਅਦ ਜਦੋਂ ਇਸ ਤਸਵੀਰ ਨੂੰ ਲੋਕਾਂ ਨੂੰ ਦਿਖਾਇਆ ਗਿਆ ਤਾਂ ਇਕ ਵਿਅਕਤੀ ਨੇ ਕਿਹਾ ਕਿ ਇਹ ਉਸ ਦੀ ਦਾਦੀ ਹੈ। ਕੁਝ ਹੀ ਦਿਨ ਬਾਅਦ ਉਹ ਵਿਅਕਤੀ ਅਪਣੀ ਦਾਦੀ ਨੂੰ ਘਰ ਵਾਪਸ ਲੈ ਕੇ ਚਲਾ ਗਿਆ। ਇਸ ਤਰ੍ਹਾਂ ਸੋਸ਼ਲ਼ ਮੀਡੀਆ ਨੇ ਕਈ ਸਾਲਾਂ ਤੋਂ ਵਿਛੜੀ ਔਰਤ ਨੂੰ ਅਪਣੇ ਪਰਿਵਾਰ ਨਾਲ ਮਿਲਾ ਦਿੱਤਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement