
: ਭਾਰਤ ਦੇ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਨੇ ਆਪਣਾ ਇਕ ਰੱਸੀ ਟੱਪਦਿਆਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ।
ਨਵੀਂ ਦਿੱਲੀ : ਭਾਰਤ ਦੇ ਮਹਾਨ ਬੱਲੇਬਾਜ ਸਚਿਨ ਤੇਂਦੁਲਕਰ ਨੇ ਆਪਣਾ ਇਕ ਰੱਸੀ ਟੱਪਦਿਆਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪ੍ਰੰਸ਼ੰਸਕਾਂ ਨੂੰ ਇਕ ਸੁਨੇਹਾ ਦਿੱਤਾ ਹੈ। ਸਚਿਨ ਨੇ ਕਿਹਾ ਕਿ ਲੌਕਡਾਊਨ ਨੂੰ ਦੋ ਮਹੀਨੇ ਹੋ ਗਏ ਹਨ ਅਤੇ ਲੋਕਾਂ ਨੂੰ ਹਾਰ ਨਹੀਂ ਮੰਨਣੀ ਚਾਹੀਦੀ, ਇਸ ਲਈ ਉਨ੍ਹਾਂ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ । ਆਪਣੇ ਇੰਸਟਾਗ੍ਰਾਮ ਵਿਚ ਪੋਸਟ ਕੀਤੀ ਇਸ ਵੀਡੀਓ ਵਿਚ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਇਹ ਲੌਕਡਾਊਨ ਹਰ ਕਿਸੇ ਦੇ ਲਈ ਕਾਫੀ ਮੁਸ਼ਕਿਲ ਰਿਹਾ ਹੈ,
Sachin Tendulkar
ਪਰ ਸਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਆਪ ਨੂੰ ਫਿਟ ਰੱਖ ਸਕੀਏ। ਇਸ ਤੋਂ ਇਲਾਵਾ ਹਾਲ ਹੀ ਵਿਚ ਸਚਿਨ ਤੇਂਦੁਲਕਰ ਨੇ ਆਪਣੇ ਮਾਤਾ ਪਿਤਾ ਦਾ ਖਾਸ ਖਿਆਲ ਰੱਖਣ ਬਾਰੇ ਵੀ ਗੱਲ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਆਪਣੇ ਮਾਤਾ ਪਿਤਾ ਨਾਲ ਸਮਾਂ ਬਿਤਾ ਰਹੇ ਸਨ। ਸਚਿਨ ਨੇ ਪੋਸਟ ਵਿੱਚ ਕਿਹਾ, ‘ਨਿਰਸਵਾਰਥ ਪਿਆਰ, ਜਦੋਂ ਅਸੀਂ ਵੱਡੇ ਹੋ ਰਹੇ ਸੀ, ਸਾਡੇ ਮਾਪਿਆਂ ਨੇ ਸਾਡੀ ਸਪੋਟ ਕੀਤੀ ਅਤੇ ਸਾਡੀ ਦੇਖਭਾਲ ਕੀਤੀ।
Sachin Tendulkar
ਮੇਰੀ ਜ਼ਿੰਦਗੀ ਵਿਚ ਵੀ, ਮੇਰੇ ਮਾਪਿਆਂ ਨੇ ਮੇਰੀ ਸਪੋਟ ਕੀਤੀ, ਮੈਨੂੰ ਰਸਤਾ ਦਿਖਾਇਆ। ਉਸ ਕਰਕੇ, ਮੈਂ ਅੱਜ ਇੰਨੀ ਵੱਡੀ ਜਗ੍ਹਾ ਪ੍ਰਾਪਤ ਕੀਤੀ ਹੈ। ਸਚਿਨ ਨੇ ਕਿਹਾ, 'ਇਸ ਮੁਸ਼ਕਲ ਸਮੇਂ ਵਿਚ ਸਾਡੇ ਮਾਪਿਆਂ ਨੂੰ ਸਾਡੀ ਸਭ ਤੋਂ ਵੱਧ ਜ਼ਰੂਰਤ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੀਏ ਅਤੇ ਉਨ੍ਹਾਂ ਦੀ ਦੇਖਭਾਲ ਕਰੀਏ। ਉਹ ਸਭ ਕੁਝ ਕਰੋ ਜੋ ਸਾਡੇ ਮਾਪਿਆਂ ਨੂੰ ਚਾਹੀਦਾ ਹੈ। ਜੇਕਰ ਸਚਿਨ ਦੇ ਕ੍ਰਿਕਟ ਕਰੀਅਰ ਬਾਰੇ ਗੱਲ ਕਰੀਏ ਤਾਂ ਸਚਿਨ ਦੇ ਨਾਮ ਟੈਸਟ ਮੈਚਾ ਵਿਚ 51 ਸੈਂਕੜੇ ਅਤੇ ਵਨਡੇ ਵਿਚ 49 ਸੈਂਕੜੇ ਹਨ।
Sachin Tendulkar
ਇਸ ਦੇ ਨਾਲ ਹੀ ਉਹ ਵਿਸ਼ਵ ਦੇ ਇਕੱਲੇ ਅਜਿਹੇ ਖਿਡਾਰੀ ਹਨ ਜਿਸਨੇ 100 ਅੰਤਰਰਾਸ਼ਟਰੀ ਸੈਂਕੜੇ ਲਗਾਏ ਹਨ । ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਵੱਧ 76 ਵਾਰ ਮੈਨ ਆਫ ਦਿ ਮੈਚ ਪੁਰਸਕਾਰ ਜਿੱਤਣ ਦਾ ਰਿਕਰਾਡ ਆਪਣੇ ਨਾਮ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਟੈਸਟ ਮੈਚਾਂ ਵਿਚ 14 ਅਤੇ ਵਨਡੇ ਮੈਚਾਂ ਵਿਚ 62 ਵਾਰ ਮੈਨ ਆਫ ਦਿ ਮੈਚ ਰਿਹੇ ਹਨ।
Sachin Tendulkar
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।