
ਹੁਣ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਪੰਜ ਦਿਨਾਂ ਦੇ ਸੰਸਥਾਗਤ ਕੁਆਰੰਟੀਨ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ।
ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ। ਅਜਿਹੇ ਵਿਚ ਹੁਣ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਪੰਜ ਦਿਨਾਂ ਦੇ ਸੰਸਥਾਗਤ ਕੁਆਰੰਟੀਨ ਦੇ ਫੈਸਲੇ ਨੂੰ ਵਾਪਿਸ ਲੈ ਲਿਆ ਹੈ। ਦਰਅਸਲ ਪਿਛਲੇ ਕੁਝ ਦਿਨ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਂਜ਼ਲ ਨੇ ਕਰੋਨਾ ਵਾਇਰਸ ਦੇ ਪੌਜਟਿਵ ਮਰੀਜ਼ਾਂ ਨੂੰ ਹੋਮ ਕੁਆਰੰਟੀਨ ਤੇ ਰੋਕ ਲਗਾ ਦਿੱਤੀ ਸੀ।
Covid 19
ਉਪਰਾਜਪਾਲ ਦੇ ਵੱਲੋਂ ਕਰੋਨਾ ਵਾਇਰਸ ਦੇ ਮਰੀਜਾਂ ਨੂੰ ਜਰੂਰੀ ਸੰਸਥਾਗਤ ਕਰਨ ਦਾ ਆਦੇਸ਼ ਦਿੱਤਾ ਸੀ। ਹਾਲਾਂਕਿ ਹੁਣ ਰਾਜਪਾਲ ਦੇ ਵੱਲੋਂ ਆਪਣੇ ਫੈਸਲੇ ਨੂੰ ਵਾਪਿਲ ਲੈ ਲਿਆ ਗਿਆ ਹੈ। ਇਸ ਬਾਰੇ ਉਪਰਾਜਪਾਲ ਨੇ ਟਵੀਟ ਕਰਕੇ ਲਿਖਿਆ, ਕਿ ਜਿਹੜੇ ਕਰੋਨਾ ਵਾਇਰਸ ਦੇ ਪੌਜਟਿਵ ਲੋਕਾਂ ਦੇ ਘਰ ਵਿਚ ਆਈਸੋਲੇਸ਼ਨ ਦੀ ਉਚਿਤ ਸੁਵਿਧਾ ਉਪਲੱਬਧ ਨਹੀਂ ਹੈ।
Covid 19
ਉਨ੍ਹਾਂ ਨੂੰ ਹੀ ਸੰਸਥਾਗਤ ਤਰੀਕੇ ਦੀ ਪ੍ਰਕਿਰਿਆ ਵਿਚੋਂ ਗੁਜਰਨਾ ਹੋਵੇਗਾ। ਉਧਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਹੋਮ ਕੁਆਰੰਟੀਨ ਦੇ ਸਬੰਧੀ ਐਲਜੀ ਸਾਹਿਬ ਦੇ ਮਨ ਵਿਚ ਜੋ ਵੀ ਆਸ਼ੰਕਾਵਾਂ ਸਨ, ਐਸਡੀਐਮਏ ਦੀ ਬੈਠਕ ਵਿਚ ਉਹ ਦੂਰ ਕਰ ਦਿੱਤੀਆਂ ਗਈਆਂ ਹਨ
Covid 19
ਅਤੇ ਹੁਣ ਹੋਮ ਆਈਸੋਲੇਸ਼ਨ ਦੀ ਵਿਵਸਥਾ ਨੂੰ ਜਾਰੀ ਰੱਖਿਆ ਜਾਵੇਗਾ। ਮੁੱਖ ਮੰਤਰੀ ਕੇਜਰੀਵਾਲ ਦੀ ਅਗਵਾਈ ਵਿਚ ਦਿੱਲੀ ਦੇ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਂਣ ਦਿੱਤੀ ਜਾਵੇਗੀ। ਦੱਸ ਦੱਈਏ ਕਿ ਹੁਣ ਤੱਕ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 53000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਅਤੇ 2 ਹਜਾਰ ਤੋਂ ਜਿਆਦਾ ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।