
ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 13,586 ਕੇਸ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਕੋਵਿਡ 19 ਕੇਸਾਂ ਦੀ
ਨਵੀਂ ਦਿੱਲੀ, 19 ਜੂਨ : ਭਾਰਤ ਵਿਚ ਇਕ ਦਿਨ ’ਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 13,586 ਕੇਸ ਸਾਹਮਣੇ ਆਉਣ ਦੇ ਬਾਅਦ ਦੇਸ਼ ’ਚ ਕੋਵਿਡ 19 ਕੇਸਾਂ ਦੀ ਗਿਣਤੀ ਵੱਧ ਕੇ 3,80,532 ਹੋ ਗਈ। ਇਸ ਦੇ ਨਾਲ ਹੀ, 336 ਹੋਰ ਲੋਕਾਂ ਦੀ ਮੌਤ ਤੋਂ ਬਾਅਦ, ਮਰਨ ਵਾਲਿਆਂ ਦੀ ਗਿਣਤੀ 12,573 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 2,04,710 ਹੋ ਗਈ ਹੈ ਜਦਕਿ 1,63,248 ਲੋਕ ਇਲਾਜ ਅਧੀਨ ਹਨ। ਅਧਿਕਾਰੀ ਨੇ ਕਿਹਾ, “ਮਰੀਜ਼ਾਂ ਦੇ ਠੀਕ ਹੋਣ ਦੀ ਦਰ 53.79 ਫ਼ੀ ਸਦੀ ਹੈ।
File Photo
ਵਿਦੇਸ਼ੀ ਨਾਗਰਿਕ ਵੀ ਕੁੱਲ ਪੁਸ਼ਟੀ ਕੀਤੇ ਕੇਸਾਂ ਵਿਚ ਸ਼ਾਮਲ ਹਨ। ਭਾਰਤ ਵਿਚ ਲਗਾਤਾਰ ਅੱਠਵੇਂ ਦਿਨ 10,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਅਨੁਸਾਰ ਸ਼ੁਕਰਵਾਰ ਸਵੇਰ ਤਕ ਅਪਣੀ ਜਾਨ ਗਵਾਉਣ ਵਾਲੇ 336 ਲੋਕਾਂ ਵਿਚੋਂ ਸੱਭ ਤੋਂ ਵੱਧ 100 ਲੋਕ ਮਹਾਰਾਸ਼ਟਰ ਦੇ ਅਤੇ 65 ਦਿੱਲੀ ਤੋਂ, ਤਾਮਿਲਨਾਡੂ ਦੇ 49, ਗੁਜਰਾਤ ਦੇ 31, ਉੱਤਰ ਪ੍ਰਦੇਸ਼ ਦੇ 30, ਕਰਨਾਟਕ ਅਤੇ ਪੱਛਮੀ ਬੰਗਾਲ ਦੇ 12-12, ਰਾਜਸਥਾਨ ਦੇ 10, ਜੰਮੂ-ਕਸ਼ਮੀਰ ਦੇ ਛੇ, ਪੰਜਾਬ ਦੇ ਪੰਜ, ਹਰਿਆਣੇ ਅਤੇ ਮੱਧ ਪ੍ਰਦੇਸ਼ ਦੇ ਚਾਰ, ਤੇਲੰਗਾਨਾ ਤੋਂ ਤਿੰਨ, ਆਂਧਰਾ ਪ੍ਰਦੇਸ਼ ਦੇ ਦੋ ਅਤੇ ਅਸਾਮ, ਝਾਰਖੰਡ ਅਤੇ ਕੇਰਲ ਦੇ ਇਕ-ਇਕ ਵਿਅਕਤੀ ਹਨ। (ਪੀਟੀਆਈ)