
ਰਾਹੁਲ ਗਾਂਧੀ ਨੇ ਇਹ ਬਿਆਨ ਟਵੀਟ ਕਰ ਕੇ ਦਿੱਤਾ
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲੱਦਾਖ ਵਿਚ ਚੀਨ ਨਾਲ ਹੋਏ ਵਿਵਾਦ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਨੂੰ ਲੈ ਕੇ ਆਖਿਆ ਹੈ ਕਿ ਪੀਐੱਮ ਨੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ, 'ਪ੍ਰਧਾਨ ਮੰਤਰੀ ਨੇ ਚੀਨੀ ਹਮਲੇ ਸਾਹਮਣੇ ਭਾਰਤੀ ਖੇਤਰ ਚੀਨ ਨੂੰ ਸੌਂਪ ਦਿੱਤਾ ਹੈ।'
ਕਾਂਗਰਸੀ ਆਗੂ ਨੇ ਸਵਾਲ ਕੀਤਾ ਕਿ ਜੇ ਇਹ ਧਰਤੀ ਚੀਨ ਦੀ ਹੈ ਤਾਂ ਸਾਡੇ ਸੈਨਿਕਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ?
File Photo
ਉਹ ਕਿੱਥੇ ਸ਼ਹੀਦ ਹੋਏ?' ਮਹੱਤਵਪੂਰਨ ਗੱਲ ਇਹ ਹੈ ਕਿ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ-ਚੀਨ ਤਣਾਅ ਬਾਰੇ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਕਿਹਾ ਸੀ ਕਿ ਨਾ ਤਾਂ ਕੋਈ ਸਾਡੇ ਖੇਤਰ ਵਿਚ ਦਾਖਲ ਹੋਇਆ ਅਤੇ ਨਾ ਹੀ ਕਿਸੇ ਨੇ ਸਾਡੀ ਚੌਕੀ ਹਾਸਲ ਕੀਤੀ। ਪ੍ਰਧਾਨ ਮੰਤਰੀ ਨੇ ਇਸ ਬੈਠਕ ਦੇ ਅਖੀਰ ਵਿਚ ਕਿਹਾ ਕਿ ਚੀਨ ਨੇ ਜੋ ਕੀਤਾ ਹੈ, ਉਸ ਨਾਲ ਪੂਰਾ ਦੇਸ਼ ਦੁਖੀ ਅਤੇ ਨਾਰਾਜ਼ ਹੈ।
File Photo
ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਨੇ ਕਿਹਾ ਸੀ ਕਿ ਚੀਨ ਦਾ ਹਮਲਾ ਪਹਿਲਾਂ ਤੋਂ ਹੀ ਪਲਾਨ ਸੀ ਪਰ ਸਾਡੀ ਸਰਕਾਰ ਸੁੱਤੀ ਰਹੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਚੀਨ ਦੇ ਨਾਲ ਹੋਈ ਝੜਪ ਦੇ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਅਤੇ ਤਿੰਨ ਮੁੱਖ ਪੁਆਇੰਟਾਂ ਦਾ ਜ਼ਿਕਰ ਕੀਤਾ। ਰਾਹੁਲ ਗਾਂਧੀ ਨੇ ਟਵੀਟ ਵਿਚ ਲਿਖਿਆ ਸੀ ਕਿ ਹੁਣ ਇਹ ਸਾਫ ਹੋ ਗਿਆ ਹੈ ਕਿ ਚੀਨ ਨੇ ਜੋ ਗਲਵਾਨ ਵਿਚ ਹਮਲਾ ਕੀਤਾ, ਉਹ ਪਹਿਲਾਂ ਤੋਂ ਹੀ ਪਲਾਨ ਕੀਤਾ ਹੋਇਆ ਸੀ, ਭਾਰਤ ਸਰਕਾਰ ਇਸ ਦੌਰਾਨ ਸੁੱਤੀ ਰਹੀ ਅਤੇ ਸਮੱਸਿਆ ਨੂੰ ਟਾਲਦੀ ਰਹੀ।