
ਘਟਨਾ ਵਿਚ ਕੁਝ ਹੋਰ ਕਰਮਚਾਰੀ ਵੀ ਜ਼ਖਮੀ ਹੋ ਗਏ ਜੋ ਸਥਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਕਾਠਮੰਡੂ : ਨੇਪਾਲ ਦੇ ਬਾਰਾ ਜ਼ਿਲ੍ਹੇ ਵਿਚ ਇਕ ਸਟੀਲ ਫੈਕਟਰੀ (Nepal Steel Factory) ਵਿਚ ਰਾਤ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਵਿਚ ਦੋ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ 40 ਸਾਲਾ ਪ੍ਰਦੀਪ ਗੋਧ ਅਤੇ 45 ਸਾਲਾ ਰਾਮਨਾਥ ਮਹਾਤੋ ਵਜੋਂ ਹੋਈ ਹੈ ਅਤੇ ਦੋਵੇਂ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਗਾਡਮਸਾ ਸਟੀਲਜ਼ ਇੰਡਸਟਰੀ ਦੀ ਫੈਕਟਰੀ ਵਿਚ ਸ਼ਨੀਵਾਰ ਰਾਤ ਫਰਨੇਸ ਤੇਲ ਟੈਂਕ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ।
ਇਸ ਘਟਨਾ ਵਿਚ ਕੁਝ ਹੋਰ ਕਰਮਚਾਰੀ ਵੀ ਜ਼ਖਮੀ ਹੋ ਗਏ ਜੋ ਸਥਾਨਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਮਜ਼ਦੂਰ ਯੂਨੀਅਨ ਦੇ ਸੈਕਟਰੀ ਦੀਪਕ ਕਾਰਕੀ ਮੁਤਾਬਕ, ਅੱਗ ਲੱਗਣ ਤੋਂ ਪਹਿਲਾਂ ਕੁਝ ਕਾਮੇ ਟੈਂਕ ਦੀ ਸਫਾਈ ਕਰਨ ਲਈ ਟੈਂਕੀ ਦੇ ਨਜ਼ਦੀਕ ਗਏ ਸਨ। ਨੇਪਾਲ ਵਿਚ ਵੱਖ-ਵੱਖ ਉਦਯੋਗਾਂ ਵਿਚ ਵੱਡੀ ਗਿਣਤੀ ਵਿੱਚ ਭਾਰਤੀ ਕਾਮੇ ਕੰਮ ਕਰ ਰਹੇ ਹਨ।