ਗਾਂਧੀ ਸ਼ਾਂਤੀ ਪੁਰਸਕਾਰ ਦੇ ਨਾਲ ਇੱਕ ਕਰੋੜ ਦੀ ਰਾਸ਼ੀ ਨਹੀਂ ਲਵੇਗਾ ਗੀਤਾਪ੍ਰੈਸ  
Published : Jun 20, 2023, 9:51 am IST
Updated : Jun 20, 2023, 9:51 am IST
SHARE ARTICLE
 Gita Press will not take Rs 1 crore with Gandhi Peace Prize
Gita Press will not take Rs 1 crore with Gandhi Peace Prize

ਕਿਹਾ - ਸਨਮਾਨ ਲਵਾਂਗੇ ਪਰ ਰਾਸ਼ੀ ਨਹੀਂ ਕਿਉਂਕਿ ਕਿਸੇ ਤਰ੍ਹਾਂ ਦਾ ਦਾਨ ਨਾ ਲੈਣਾ ਸਾਡਾ ਸਿਧਾਂਤ ਹੈ  

ਨਵੀਂ ਦਿੱਲੀ - ਗੋਰਖਪੁਰ ਆਧਾਰਤ ਗੀਤਾ ਪ੍ਰੈੱਸ ਜੋ ਕਿ ਹਿੰਦੂ ਧਾਰਮਿਕ ਕਿਤਾਬਾਂ ਦੀ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਕਾਸ਼ਕ ਹੈ, ਉਸ ਨੇ ਇਸ ਵੱਕਾਰੀ ਗਾਂਧੀ ਸ਼ਾਂਤੀ ਪੁਰਸਕਾਰ ਲਈ ਚੋਣ ਹੋਣ ਤੋਂ ਬਾਅਦ ਸ਼ੁਰੂ ਹੋਏ ਸਿਆਸੀ ਵਿਵਾਦ ਮਗਰੋਂ ਪੁਰਸਕਾਰ ਤਹਿਤ ਮਿਲਣ ਵਾਲੀ ਇਕ ਕਰੋੜ ਦੀ ਨਕਦ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੁਰਸਕਾਰ ਦਾ ਐਲਾਨ ਹੋਣ ਤੋਂ ਬਾਅਦ ਐਤਵਾਰ ਨੂੰ ਦੇਰ ਸ਼ਾਮ ਬੈਠੇ ਪ੍ਰੈੱਸ ਦੇ ਟਰੱਸਟੀ ਬੋਰਡ ਨੇ ਅੱਜ ਕਿਹਾ ਕਿ ਪ੍ਰੈੱਸ ਨੂੰ ਇਹ ਵੱਕਾਰੀ ਪੁਰਸਕਾਰ ਮਿਲਣਾ ਕਾਫ਼ੀ ਮਾਣ ਵਾਲੀ ਗੱਲ ਹੈ ਪਰ ਪ੍ਰੈੱਸ ਵੱਲੋਂ ਪੁਰਸਕਾਰ ਤਹਿਤ ਮਿਲਣ ਵਾਲੀ ਇਕ ਕਰੋੜ ਦੀ ਨਕਦ ਰਾਸ਼ੀ ਨਹੀਂ ਲਈ ਜਾਵੇਗੀ।

ਟਰੱਸਟੀ ਬੋਰਡ ਨੇ ਇਸ ਪੁਰਸਕਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਗੀਤਾ ਪ੍ਰੈਸ ਦੇ ਮੈਨੇਜਰ ਲਾਲਮਨੀ ਤ੍ਰਿਪਾਠੀ ਨੇ ਗੋਰਖਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਮਾਣ ਵਾਲੀ ਗੱਲ ਹੈ ਕਿ ਪ੍ਰੈੱਸ ਨੂੰ ਇਹ ਪੁਰਸਕਾਰ ਮਿਲ ਰਿਹਾ ਹੈ ਪਰ ਕਿਸੇ ਤਰ੍ਹਾਂ ਦਾ ਦਾਨ ਨਾ ਲੈਣਾ ਸਾਡਾ ਸਿਧਾਂਤ ਹੈ, ਇਸ ਲਈ ਟਰੱਸਟੀ ਬੋਰਡ ਨੇ ਨਕਦ ਇਨਾਮ ਦੀ ਰਾਸ਼ੀ ਲੈਣ ਤੋਂ ਇਨਕਾਰ ਕੀਤਾ ਹੈ। 
 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement